ਨਵੀਂ ਦਿੱਲੀ- ਬੀਤੇ ਹਫਤੇ ਦੇ ਦੌਰਾਨ ਗਹਿਣੇ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਤਿਊਹਾਰੀ ਮੰਗ ਨਾਲ ਸਥਾਨਕ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ ’ਚ ਮਾਮੂਲੀ ਤੇਜ਼ੀ ਆਈ, ਜਦੋਂਕਿ ਉਦਯੋਗਿਕ ਇਕਾਈਆਂ ਦੇ ਗਾਹਕੀ ਸਮਰਥਨ ਦੀ ਕਮੀ ’ਚ ਚਾਂਦੀ ’ਚ ਗਿਰਾਵਟ ਰਹੀ। ਹਫਤੇ ਦੇ ਦੌਰਾਨ ਛੁੱਟੀਆਂ ਦੀ ਵਜ੍ਹਾ ਨਾਲ ਕਾਰੋਬਾਰੀ ਗਤੀਵਿਧੀਆਂ ਸੀਮਿਤ ਰਹੀਆਂ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਗਹਿਣੇ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਤਿਊਹਾਰੀ ਮੰਗ ਦੇ ਕਾਰਨ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਆਈ ਪਰ ਉਦਯੋਗਿਕ ਇਕਾਈਆਂ ਦੀ ਕਮਜ਼ੋਰ ਮੰਗ ਦੇ ਕਾਰਨ ਚਾਂਦੀ ਦੀਆਂ ਕੀਮਤਾਂ ’ਚ ਦਬਾਅ ਰਿਹਾ। ਰਾਸ਼ਟਰੀ ਰਾਜਧਾਨੀ ’ਚ 99.9 ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ ’ਚ 27,725 ਅਤੇ 27,575 ਰੁਪਏ ਪ੍ਰਤੀ 10 ਗ੍ਰਾਮ ’ਤੇ ਮਜ਼ਬੂਤ ਸ਼ੁਰੂਆਤ ਹੋਈ ਅਤੇ ਧਨਤੇਰਸ ਦੇ ਤਿਊਹਾਰ ਦੇ ਮੌਕੇ ’ਤੇ ਗਾਹਕੀ ਦੇ ਕਾਰਨ ਇਹ ਅੱਗੇ ਵੱਧ ਕੇ 27,925 ਰੁਪਏ ਅਤੇ 27,725 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।
ਬਾਅਦ ਵਿਚ ਇਸ ਨੂੰ ਜ਼ਰੂਰੀ ਸਮਰਥਨ ਪ੍ਰਾਪਤ ਨਹੀਂ ਹੋਇਆ ਅਤੇ ਕੀਮਤ ਪਹਿਲੇ ਦੇ ਮੁਕਾਬਲੇ ਘੱਟ ਹੋ ਗਈ ਪਰ ਫਿਰ ਵੀ ਇਹ 100-100 ਰੁਪਏ ਦੀ ਤੇਜ਼ੀ ਦੇ ਨਾਲ ਕ੍ਰਮਵਾਰ 27,800 ਰੁਪਏ 27,600 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ। ਹਾਲਾਂਕਿ, ਗਿੰਨੀ ਦੀ ਕੀਮਤ ਗਾਹਕੀ ਅਤੇ ਵਿਕਰੀ ਦੇ ਵਿਚਾਲੇ ਤੇਜ਼ੀ ਅਤੇ ਗਿਰਾਵਟ ਦੇ ਬਾਅਦ ਅੰਤ ’ਚ 24,300 ਰੁਪਏ ਪ੍ਰਤੀ ਅੱਠ ਗ੍ਰਾਮ ਦੇ ਪਹਿਲੇ ਪੱਧਰ ’ਤੇ ਬੰਦ ਹੋਈ। ਦੂਜੇ ਪਾਸੇ ਤਿਊਹਾਰੀ ਮੰਗ ਦੇ ਕਾਰਨ ਚਾਂਦੀ ਤਿਆਰ ਦੀ ਕੀਮਤ 39,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਉੱਚੀ ਖੁਲੀ। ਪਰ ਬਾਅਦ ’ਚ ਮੌਜੂਦਾ ਪੱਧਰ ’ਤੇ ਇਸ ਨੂੰ ਗਾਹਕੀ ਸਮਰਥਨ ਨਾ ਮਿਲਣ ਨਾਲ ਇਹ ਡਿਗਦੀ ਹੋਈ ਅੰਤ ’ਚ 390 ਰੁਪਏ ਦੀ ਗਿਰਾਵਟ ਪ੍ਰਦਰਸ਼ਿਤ ਕਰਦੀ 38,235 ਰੁਪਏ ਪ੍ਰਤੀ ਕਿਲੋ ’ਤੇ ਬੰਦ ਹੋਈ। ਇਸ ਦੌਰਾਨ ਚਾਂਦੀ ਹਫਤੇਵਾਰੀ ਡਿਲੀਵਰੀ ਦੀ ਕੀਮਤ 400 ਰੁਪਏ ਦੀ ਗਿਰਾਵਟ ਦੇ ਨਾਲ 38,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ। ਗਾਹਕੀ ਅਤੇ ਵਿਕਰੀ ਦੇ ਵਿਚਾਲੇ ਚਾਂਦੀ ਸਿੱਕਿਆਂ ਦੀ ਕੀਮਤ ਉਤਰਾਅ-ਚੜ੍ਹਾਅ ਦੇ ਬਾਅਦ ਗਾਹਕੀ 68,000 ਰੁਪਏ ਅਤੇ ਵਿਕਰੀ 69,000 ਰੁਪਏ ਪ੍ਰਤੀ ਸੈਂਕੜਾ ’ਤੇ ਬੰਦ ਹੋਈ।
ਗੈਸ ਸਿਲੰਡਰ ਹੁਣ ਖਪਤਕਾਰਾਂ ਨੂੰ 22 ਰੁਪਏ ਹੋਰ ਮਹਿੰਗਾ ਮਿਲੇਗਾ
NEXT STORY