ਨਵੀਂ ਦਿੱਲੀ- ਭਾਰਤ ਨੇ ਚਾਲੂ ਕੈਲੰਡਰ ਸਾਲ ਦੇ ਪਹਿਲੇ 9 ਮਹੀਨੇ ਦੇ ਦੌਰਾਨ 6.24 ਕਰੋੜ ਟਨ ਇਸਪਾਤ ਦਾ ਉਤਪਾਦਨ ਕੀਤਾ ਹੈ। ਇਸਪਾਤ ਉਤਪਾਦਨ ਦੇ ਮਾਮਲੇ ’ਚ ਉਹ ਚੀਨ, ਜਾਪਾਨ ਅਤੇ ਅਮਰੀਕਾ ਤੋਂ ਬਾਅਦ ਚੌਥੇ ਸਥਾਨ ’ਤੇ ਰਿਹਾ। ਵਿਸ਼ਵ ਇਸਪਾਤ ਸੰਘ (ਡਬਲਯੂ.ਐੱਸ.ਏ.) ਦੇ ਅੰਕੜਿਆਂ ਦੇ ਮੁਤਾਬਕ ਇਸ ਸਮਾਂ ਮਿਆਦ ਵਿਚ ਦੇਸ਼ ਦਾ ਇਸਪਾਤ ਉਤਪਾਦਨ 1.8 ਫੀਸਦੀ ਵਧਿਆ ਹੈ। ਪਿਛਲੇ ਸਾਲ ਦੀ ਇਸੇ ਸਮਾਂ ਮਿਆਦ ਵਿਚ ਭਾਰਤ ਦਾ ਇਸਪਾਤ 6.1 ਕਰੋੜ ਟਨ ਸੀ। ਪਿਛਲੇ ਸਾਲ ਸਾਲ ਤੋਂ ਭਾਰਤ ਇਸਪਾਤ ਉਤਪਾਦਨ ਵਿਚ ਚੌਥੇ ਨੰਬਰ ’ਤੇ ਕਾਇਮ ਹੈ। ਉਦਯੋਗ ਦੇ ਇਕ ਮਾਹਿਰ ਦਾ ਕਹਿਣਾ ਹੈ ਕਿ ਇਸ ਚਾਲੂ ਸਾਲ ਵਿਚ ਬਦਲਾਅ ਹੋਣ ਦੇ ਆਸਾਰ ਨਹੀਂ ਹਨ। ਚਾਲੂ ਸਾਲ ਦੇ ਪਹਿਲੇ 9 ਮਹੀਨੇ ’ਚ ਚੀਨ 61.8 ਕਰੋੜ ਟਨ ਇਸਪਾਤ ਉਤਪਾਦਨ ਦੇ ਨਾਲ ਪਹਿਲੇ ਸਥਾਨ ’ਤੇ ਰਿਹਾ ਹੈ।
ਸਵੱਛ ਭਾਰਤ ਅਤੇ ਗੰਗਾ ਮੁਹਿੰਮ ’ਤੇ ਕੀਤਾ ਗਿਆ ਖਰਚ ਸੀ.ਐੱਸ.ਆਰ. ਮੰਨਿਆ ਜਾਵੇਗਾ
NEXT STORY