ਨਵੀਂ ਦਿੱਲੀ- ਮਾਈਕ੍ਰੋਸਾਫਟ ਅਗਲੇ ਕੁਝ ਦਿਨਾਂ ’ਚ ਨੋਕੀਆ ਬ੍ਰੈਂਡ ਦੇ ਨਾਂ ਦਾ ਇਸਤੇਮਾਲ ਬੰਦ ਕਰਨ ਜਾ ਰਹੀ ਹੈ। ਸਤੰਬਰ 2013 ’ਚ ਮਾਈਕ੍ਰੋਸਾਫਟ ਨੇ ਫਿਨਲੈਂਡ ਦੀ ਫੋਨ ਨਿਰਮਾਤਾ ਕੰਪਨੀ ਨੋਕੀਆ ਦੇ ਹੈਂਡਸੈੱਟ ਕਾਰੋਬਾਰ ਨੂੰ ਖਰੀਦਣ ਦਾ ਸਮਝੌਤਾ ਕੀਤਾ ਸੀ।
ਨੋਕੀਆ ਫਰਾਂਸ ਦੇ ਫੇਸਬੁਕ ਸਫੇ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ’ਚ ਲੂਮੀਆ ਰੇਂਜ ਦੇ ਫੋਨ ਨੂੰ ਮਾਈਕ੍ਰੋਸਾਫਟ ਲੂਮੀਆ ਦੇ ਨਾਂ ਨਾਲ ਜਾਣਿਆ ਜਾਵੇਗਾ।
ਇਸ ’ਤੇ ਮਾਈਕ੍ਰੋਸਾਫਟ ਨੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਂਝ ਨੋਕੀਆ ਮੈਪਿੰਗ ਅਤੇ ਟੈਕਨਾਲੋਜੀ ਲਾਈਸੈਂਸ ਦੇਣ ਵਾਲੇ ਨੈੱਟਵਰਕ ਦੇ ਤੌਰ ’ਤੇ ਕੰਮ ਕਰਦਾ ਰਹੇਗਾ।
ਜ਼ਿਕਰਯੋਗ ਹੈ ਕਿ ਸਤੰਬਰ ਵਿਚ ਹੋਏ ਇਸ ਐਕਵਾਇਰ ਸਬੰਧੀ ਸਮਝੌਤੇ ਦੇ ਮੁਤਾਬਕ ਮਾਈਕ੍ਰੋਸਾਫਟ ਨੇ ਨੋਕੀਆ ਹੈਂਡਸੈੱਟ ਕਾਰੋਬਾਰ ਨੂੰ 7.2 ਅਰਬ ਡਾਲਰ ’ਚ ਖਰੀਦਿਆ ਸੀ ਅਤੇ ਇਹ ਪ੍ਰਕਿਰਿਆ ਅਪ੍ਰੈਲ 2014 ਨੂੰ ਖਤਮ ਹੋਈ।
ਜਨਵਰੀ-ਸਤੰਬਰ ਦੇ ਦੌਰਾਨ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਇਸਪਾਤ ਉਤਪਾਦਕ ਰਿਹਾ
NEXT STORY