ਨਵੀਂ ਦਿੱਲੀ- ਭਾਰਤ ਵਿਦੇਸ਼ੀਆਂ ਦੇ ਲਈ ਰਹਿਣ-ਸਹਿਣ ਦੇ ਪੱਧਰ ਦੇ ਲਿਹਾਜ਼ ਨਾਲ 10 ਸਭ ਤੋਂ ਜ਼ਿਆਦਾ ਚੰਗੇ ਦੇਸ਼ਾਂ ’ਚ ਗਿਣਿਆ ਗਿਆ ਹੈ। ਇੱਥੇ ਜ਼ਿੰਦਗੀ ਬਿਤਾਉਣ ਦੀ ਲਾਗਤ ਘੱਟ ਹੋਣ ਦੇ ਨਾਲ ਪਰਿਵਾਰ ਦੇ ਲਈ ਚੰਗੀ ਸਹੂਲਤਾਂ ਮਿਲਦੀਆਂ ਹਨ। ਇਹ ਗੱਲ ਐੱਚ.ਐੱਸ.ਬੀ.ਸੀ. ਦੀ ਇਕ ਰਿਪੋਰਟ ’ਚ ਕਹੀ ਗਈ ਹੈ। ‘ਐੱਕਸਪੈੱਕਟ ਐੱਕਸਪਲੋਰਰ’ ਦੀ ਤਾਜ਼ਾ ਸੂਚੀ ’ਚ ਭਾਰਤ 9ਵੇਂ ਸਥਾਨ ’ਤੇ ਹੈ। ਇਸ ’ਚ ਪਹਿਲਾ ਸਥਾਨ ਸਵਿਟਜ਼ਰਲੈਂਡ, ਦੂਜਾ ਸਿੰਗਾਪੁਰ ਅਤੇ ਤੀਜਾ ਚੀਨ ਦਾ ਹੈ।
ਭਾਰਤ ਵਿਚ ਰਹਿ ਰਹੇ ਬਹੁਤ ਸਾਰੇ ਪ੍ਰਵਾਸੀਆਂ (ਵਿਦੇਸ਼ੀ ਨਾਗਰਿਕਾਂ) ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਰਹਿਣ ਸਹਿਣ ਸਸਤਾ ਹੋਣ ਦੇ ਕਾਰਨ ਫਾਇਦਾ ਹੁੰਦਾ ਹੈ। ਲਗਦਾ ਹੈ ਕਿ ਇਹ ਦੇਸ਼ ਬੱਚਿਆਂ ਦੇ ਪਾਲਣ-ਪੋਸ਼ਣ ਦੇ ਲਈ ਚੰਗੀ ਜਗ੍ਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਦੇਸ਼ੀ ਕੰਪਨੀਆਂ ਨੇ ਬ੍ਰਾਜ਼ੀਲ, ਤੁਰਕੀ ਜਾਂ ਭਾਰਤ ਜਿਹੇ ਦੇਸ਼ਾਂ ’ਚ ਕਈ ਪ੍ਰਵਾਸੀਆਂ ਨੂੰ ਤਾਇਨਾਤ ਕੀਤਾ ਹੈ। ਇਸ ’ਚ ਇਹ ਰੁਝਾਨ ਦਿਖਦਾ ਹੈ ਕਿ ਮਲਟੀਨੈਸ਼ਨਲ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਵਿਦੇਸ਼ ’ਚ ਤੈਨਾਤ ਕਰਕੇ ਆਰਥਿਕ ਵਾਧੇ ਦੇ ਉਭਰਦੇ ਕੇਂਦਰਾਂ ਦਾ ਫਾਇਦਾ ਉਠਾਉਣਾ ਚਾਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ’ਚ ਰਹਿਣ ਵਾਲੇ 60 ਫੀਸਦੀ ਪ੍ਰਵਾਸੀਆਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਹੈ ਕਿ ਉਹ ਜਿਨ੍ਹਾਂ ਦੇਸ਼ਾਂ ਵਿਚ ਰਹਿ ਰਹੇ ਹਨ ਉਹ ਰਹਿਣ ਅਤੇ ਕੰਮ ਕਰਨ ਦੇ ਲਈ ਬਿਹਤਰ ਬਣਦੇ ਜਾ ਰਹੇ ਹਨ। ਪ੍ਰਵਾਸੀਆਂ ਦੇ ਲਈ ਸਭ ਤੋਂ ਮਨਪਸੰਦ ਦੇਸ਼ਾਂ ਵਿਚ ਜਰਮਨੀ (ਚੌਥਾ ਸਥਾਨ), ਬਹਿਰੀਨ (ਪੰਜਵਾਂ ਸਥਾਨ), ਨਿਊਜ਼ੀਲੈਂਡ (ਛੇਵਾਂ ਸਥਾਨ), ਥਾਈਲੈਂਡ (ਸਤਵਾਂ ਸਥਾਨ), ਤਾਈਵਾਨ (ਅਠਵਾਂ ਸਥਾਨ) ਅਤੇ ਹਾਂਗਕਾਂਗ (10 ਸਥਾਨ) ਸ਼ਾਮਲ ਹਨ।
ਵਿਦੇਸ਼ ’ਚ ਬੱਚਿਆਂ ਦੇ ਪਾਲਣ-ਪੋਸ਼ਣ ਦੇ ਲਿਹਾਜ਼ ਨਾਲ ਭਾਰਤ ਛੇਵੇਂ ਸਥਾਨ ’ਤੇ ਰਿਹਾ। ਲਗਭਗ 44 ਫੀਸਦੀ ਪ੍ਰਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਮੁਲਕਾਂ ਦੇ ਮੁਕਾਬਲੇ ਇੱਥੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਲਾਗਤ ਘੱਟ ਹੈ। ਇਸ ਤੋਂ ਇਲਾਵਾ ਪ੍ਰਵਾਸੀਆਂ ਨੇ ਕਿਹਾ ਕਿ ਇੱਥੇ ਰੋਜ਼ਾਨਾ ਖਰਚੇ ’ਤੇ ਬਚਤ ਹੁੰਦੀ ਹੈ ਅਤੇ ਉਨ੍ਹਾਂ ਦੇ ਆਪਣੇ ਮੁਲਕਾਂ ਦੇ ਮੁਕਾਬਲੇ ਭਾਰਤ ’ਚ ਕੰਮ ਅਤੇ ਜ਼ਿੰਦਗੀ ਦਾ ਸੰਤੁਲਨ ਬਿਹਤਰ ਹੈ।
ਹੁਣ ਨੋਕੀਆ ਲੂਮੀਆ ਵਿਕੇਗਾ ਇਕ ਨਵੇਂ ਨਾਂ ਦੇ ਨਾਲ
NEXT STORY