ਠਾਣੇ- ਦੇਸ਼ ਦੇ ਬੈਂਕਾਂ ਦੀ ਕੁਲ ਗੈਰ ਕਾਰਗੁਜ਼ਾਰੀ ਯੋਗ ਸੰਪਤੀ (ਐੱਨ.ਪੀ.ਏ.) ’ਚ ਪਿਛਲੇ ਚਾਰ ਸਾਲ ’ਚ 300 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋ ਚੁੱਕਿਆ ਹੈ ਅਤੇ ਇਹ 2010 ਦੇ 59924 ਕਰੋੜ ਰੁਪਏ ਤੋਂ ਵੱਧ ਕੇ 263015 ਕਰੋੜ ਰੁਪਏ ’ਤੇ ਪਹੁੰਚ ਚੁੱਕੀ ਹੈ।
ਸਥਾਨਕ ਆਰ.ਟੀ.ਆਈ. ਕਾਰਜਕਰਤਾ ਓਮ ਪ੍ਰਕਾਸ਼ ਸ਼ਰਮਾ ਨੇ ਸੂਚਨਾ ਦਾ ਅਧਿਕਾਰ ਦੇ ਕਾਨੂੰਨ ਦੇ ਤਹਿਤ ਰਿਜ਼ਰਵ ਬੈਂਕ ਤੋਂ ਪ੍ਰਾਪਤ ਅੰਕੜਿਆਂ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ 2011 ’ਚ ਐੱਨ.ਪੀ.ਏ. 74664 ਕਰੋੜ ਰੁਪਏ ’ਤੇ ਪਹੁੰਚ ਗਿਆ ਜਦੋਂਕਿ 2012 ਵਿਚ ਇਹ 117262 ਕਰੋੜ ਰੁਪਏ ਅਤੇ 2013 ’ਚ 164462 ਕਰੋੜ ਰੁਪਏ ਰਿਹਾ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ 263015 ਕਰੋੜ ਰੁਪਏ ਦੇ ਐੱਨ.ਪੀ.ਏ. ’ਚ 86.41 ਫੀਸਦੀ ਦਾ ਬੋਝ ਜਨਤਕ ਬੈਂਕਾਂ ’ਤੇ ਹੈ। ਕੁਲ ਐੱਨ.ਪੀ.ਏ ਵਿਚ ਨਿਜੀ ਬੈਂਕਾਂ ਦੀ ਹਿੱਸੇਦਾਰੀ 24184 ਕਰੋੜ ਰੁਪਏ ਅਤੇ ਵਿਦੇਸ਼ੀ ਬੈਂਕਾਂ ਦੀ ਹਿੱਸੇਦਾਰੀ 11568 ਕਰੋੜ ਰੁਪਏ ਹੈ।
ਸਭ ਤੋਂ ਜ਼ਿਆਦਾ 61605 ਕਰੋੜ ਰੁਪਏ ਦਾ ਐੱਨ.ਪੀ.ਏ. ਭਾਰਤੀ ਸਟੇਟ ਬੈਂਕ ਦਾ ਹੈ। ਨਿਜੀ ਖੇਤਰ ’ਚ ਸਭ ਤੋਂ ਜ਼ਿਆਦਾ 10506 ਕਰੋੜ ਰੁਪਏ ਦਾ ਐੱਨ.ਪੀ.ਏ. ਆਈ.ਸੀ.ਆਈ.ਸੀ.ਆਈ. ਬੈਂਕ ਦਾ ਹੈ।
ਵਿਦੇਸ਼ੀਆਂ ਦੇ ਲਈ ਰਹਿਣ-ਸਹਿਣ ਦੇ ਲਿਹਾਜ਼ ਨਾਲ ਭਾਰਤ ਸਭ ਤੋਂ ਚੰਗੇ 10 ਦੇਸ਼ਾਂ ’ਚ ਸ਼ਾਮਲ
NEXT STORY