ਮੁੰਬਈ-ਰੁਪਿਆ ਅੰਤਰਬੈਂਕ ਵਿਦੇਸ਼ੀ ਮੁਦਰਾ ਬਜ਼ਾਰ 'ਚ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਆਪਣੀ ਮਜ਼ਬੂਤੀ ਜਾਰੀ ਰੱਖਦਾ ਹੋਇਆ ਡਾਲਰ ਦੇ ਮੁਕਾਬਲੇ 8 ਪੈਸਿਆਂ ਦੀ ਤੇਜ਼ੀ ਨਾਲ 61.19 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ।
ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਬਜ਼ਾਰਾਂ 'ਚ ਡਾਲਰ ਦੇ ਮੁਕਾਬਲੇ ਯੂਰੋ ਦੀ ਮਜ਼ਬੂਤੀ ਤੋਂ ਇਲਾਵਾ ਘਰੇਲੂ ਇਕਵਿਟੀ ਬਜ਼ਾਰ 'ਚ ਤੇਜ਼ੀ ਨਾਲ ਰੁਪਏ ਦੀ ਵਟਾਂਦਰਾ ਦਰ ਨੂੰ ਸਮਰਥਨ ਮਿਲਿਆ। ਰੁਪਿਆ ਪਿਛਲੇ ਬੁੱਧਵਾਰ ਦੇ ਸੈਸ਼ਨ 'ਚ ਚਾਰ ਪੈਸਿਆਂ ਦੀ ਤੇਜ਼ੀ ਨਾਲ 61.27 'ਤੇ ਬੰਦ ਹੋਇਆ ਸੀ। ਵਿਦੇਸ਼ੀ ਮੁਦਰਾ ਬਜ਼ਾਰ 'ਚ ਵੀਰਵਾਰ ਨੂੰ ਦੀਵਾਲੀ ਅਤੇ ਸ਼ੁੱਕਰਵਾਰ ਨੂੰ ਵਿਸ਼ਕਰਮਾ ਡੇਅ ਕਾਰਨ ਬੰਦ ਸੀ।
ਸੈਂਸੈਕਸ 'ਚ 49 ਅੰਕਾਂ ਦੀ ਮਜ਼ਬੂਤੀ
NEXT STORY