ਨਵੀਂ ਦਿੱਲੀ- ਤੇਲਾਂ ਦੇ ਬੀਜ਼ਾਂ ਦੀ ਖੇਤੀ ਦਾ ਰਕਬਾ ਵਧਣ ਨਾਲ ਲਗਦਾ ਹੈ ਕਿ ਖੇਤੀ ਤੋਂ ਚੰਗੇ ਦਿਨਾਂ ਦੀ ਸ਼ੁਰੂਆਤ ਹੋਵੇਗੀ। ਕਿਸਾਨਾਂ ਨੂੰ ਝੋਨੇ ਅਤੇ ਕਣਕ ਤੋਂ ਲਾਭ ਦੇ ਢੁਕਵੇਂ ਮੁੱਲ ਨਾ ਮਿਲਣ ਦੇ ਕਾਰਨ ਕਿਸਾਨਾਂ ਦੇ ਚਿਹਰੇ ’ਤੇ ਨਿਰਾਸ਼ਾ ਛਾਈ ਹੋਈ ਸੀ ਪਰ ਤੇਲਾਂ ਦੇ ਬੀਜ਼ਾਂ ਦੀ ਖੇਤੀ ਦਾ ਰਕਬਾ ਤਿੰਨ ਗੁਣਾ ਜ਼ਿਆਦਾ ਹੋਣ ਨਾਲ ਕਿਸਾਨਾਂ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਜਾਵੇਗੀ।
ਢੁਕਵੇਂ ਮੌਸਮ ਅਤੇ ਮਾਨਸੂਨ ਸੀਜ਼ਨ ਦੇ ਅੰਤ ’ਚ ਬਾਰਸ਼ ਨਾਲ ਮਿੱਟੀ ’ਚ ਪੂਰੀ ਮਾਤਰਾ ਵਿਚ ਨਮੀ ਦੀ ਬਦੌਲਤ ਹਾੜੀ ਸੀਜ਼ਨ ਦੇ ਪਹਿਲੇ ਤਿੰਨ ਹਫਤੇ ’ਚ ਤੇਲ ਦੇ ਬੀਜਾਂ ਦਾ ਰਕਬਾ ਤਿੰਨ ਗੁਣਾ ਹੋ ਗਿਆ ਹੈ। ਖੇਤੀ ਮੰਤਰਾਲਾ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 24 ਅਕਤੂਬਰ ਤੱਕ ਤੇਲ ਦੇ ਬੀਜਾਂ ਦਾ ਰਕਬਾ 4.65 ਲੱਖ ਹੈਕਟੇਅਰ ਰਿਹਾ ਹੈ, ਜਦੋਂਕਿ ਪਿਛਲੇ ਸਾਲ ਇਸੇ ਸਮਾਂ ਮਿਆਦ ਵਿਚ ਇਹ ਸਿਰਫ 1.58 ਲੱਖ ਹੈਕਟੇਅਰ ਸੀ। ਸ਼ਨੀਵਾਰ ਤੱਕ ਮੱਕੀ ਦੀ ਬਿਜਾਈ ਦਾ ਰਕਬਾ ਵੱਧ ਕੇ 0.75 ਲੱਖ ਹੈਕਟੇਅਰ ਹੋ ਗਿਆ ਹੈ, ਜੋ ਪਿਛਲੇ ਸਾਲ ਇਸੇ ਸਮੇਂ ਤੱਕ 0.49 ਲੱਖ ਹੈਕਟੇਅਰ ਹੀ ਸੀ।
ਇਸ ਦੇ ਉਲਟ ਜਵਾਰ ਦਾ ਰਕਬਾ 24 ਅਕਤੂਬਰ ਤੱਕ ਘੱਟ ਕੇ 10.34 ਲੱਖ ਹੈਕਟੇਅਰ ਰਿਹਾ ਹੈ ਜੋ ਪਿਛਲੇ ਸਾਲ ਦੀ ਇਸੇ ਸਮਾਂ ਮਿਆਦ ਤੱਕ 12.76 ਲੱਖ ਹੈਕਟੇਅਰ ਸੀ। ਜ਼ਿਕਰਯੋਗ ਹੈ ਕਿ ਹਾੜੀ ਦੀਆਂ ਫਸਲਾਂ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫਤੇ ’ਚ ਸ਼ੁਰੂ ਹੁੰਦੀ ਹੈ।
ਰੁਪਿਆ 8 ਪੈਸੇ ਮਜ਼ਬੂਤ
NEXT STORY