ਨਵੀਂ ਦਿੱਲੀ- ਕੇਂਦਰ ’ਚ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਦੇ ਗ੍ਰਹਿ ਮੰਤਰਾਲਾ ਨੇ ਆਧਾਰ ਨੂੰ ਪਤੇ ਦੇ ਤੌਰ ’ਤੇ ਮਾਨਤਾ ਦੇਣ ’ਤੇ ਇਤਰਾਜ਼ ਜਤਾਉਣ ਵਾਲੇ ਆਪਣੇ ਪੁਰਾਣੇ ਰੁਖ ਨੂੰ ਛੱਡਦੇ ਹੋਏ ਹੁਣ ਇਸ ਦੀ ਅਹਿਮੀਅਤ ਨੂੰ ਕਬੂਲ ਕਰ ਲਿਆ ਹੈ।
ਉਨ੍ਹਾਂ ਨੇ ਸਾਫ ਕੀਤਾ ਕਿ ਆਧਾਰ ਕਾਰਡ ਕਿਸੇ ਵੀ ਵਿਅਕਤੀ ਦੀ ਯੂਨੀਵਰਸਲ ਪਛਾਣ ਦਾ ਕੰਮ ਕਰੇਗਾ। ਮੰਤਰਾਲਾ ਨੇ ਇਸ ਸੰਦਰਭ ਵਿਚ ਸਾਰੇ ਸੂਬਿਆਂ ਨੂੰ ਚਿੱਠੀ ਵੀ ਲਿਖੀ ਹੈ। ਇਸ ’ਚ ਕਿਹਾ ਗਿਆ ਹੈ ਕਿ ਆਧਾਰ ਕਾਰਡ ਨਾਲ ਕਦੀ ਵੀ, ਕਿਤੇ ਵੀ ਅਤੇ ਕਿਸੇ ਵੀ ਤਰ੍ਹਾਂ ਨਾਲ ਲਾਭਪਾਤਰੀਆਂ ਦੀ ਪਛਾਣ ’ਚ ਮਦਦ ਮਿਲੇਗੀ।
ਗ੍ਰਹਿ ਮੰਤਰਾਲਾ ਨੇ ਦੱਸੇ ਫਾਇਦੇ
ਆਧਾਰ ਕਾਰਡ ਨੂੰ ਲੈ ਕੇ ਇਤਰਾਜ਼ ਜਤਾਉਣ ਵਾਲੇ ਗ੍ਰਹਿ ਮੰਤਰਾਲਾ ਨੇ ਹੁਣ ਇਸ ਦੇ ਕਈ ਫਾਇਦੇ ਦੱਸੇ ਹਨ। ਮੰਤਰਾਲਾ ਦਾ ਕਹਿਣਾ ਹੈ ਕਿ ਆਧਾਰ ਕਾਰਡ ਵਾਂਝੇ ਅਤੇ ਜ਼ਰੂਰਤਮੰਦ ਲੋਕਾਂ ਨੂੰ ਬੈਂਕਿੰਗ ਜਿਹੀਆਂ ਸਹੂਲਤਾਂ ਤੱਕ ਪਹੁੰਚ ਬਣਾਉਣ ’ਚ ਮਦਦ ਕਰਦਾ ਹੈ। ਆਧਾਰ ਵਿਅਕਤੀ ਦੀ ਭੂਗੌਲਿਕ ਅਤੇ ਬਾਇਓਮੈਟ੍ਰਿਕ ਸੂਚਨਾ ’ਤੇ ਆਧਾਰਤ ਹੈ, ਇਸ ਨਾਲ ਧੋਖਾਧੜੀ ਅਤੇ ਫਰਜ਼ੀ ਗਤੀਵਿਧੀਆਂ ਨੂੰ ਖਤਮ ਕਰਨ ਵਿਚ ਮਦਦ ਮਿਲੇਗੀ।
ਇਸ ਦੀ ਵਰਤੋਂ ਪਛਾਣ ਸਾਬਤ ਕਰਨ ਦੇ ਲਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇੱਥੋਂ ਤੱਕ ਕਿ ਆਨਲਾਈਨ ਟਿਕਟ ਬੁਕਿੰਗ, ਪਾਸਪੋਰਟ ਦੇ ਲਈ ਅਪਲਾਈ ਕਰਨ ਸਮੇਂ ਅਤੇ ਕਈ ਅਜਿਹੇ ਸਥਾਨਾਂ ’ਤੇ ਜਿੱਥੇ ਪਛਾਣ ਦਾ ਸਬੂਤ ਜ਼ਰੂਰੀ ਹੁੰਦਾ ਹੈ, ਉੱਥੇ ਆਧਾਰ ਕਾਰਡ ਦੀ ਵਰਤੋਂ ਕੀਤੀ ਜਾ ਸਕੇਗੀ।
ਖੇਤੀ ਨਾਲ ਹੋਵੇਗੀ ਚੰਗੇ ਦਿਨਾਂ ਦੀ ਸ਼ੁਰੂਆਤ
NEXT STORY