ਮੁੰਬਈ- ਹੋਟਲ ਖੇਤਰ ਦੀ ਦਿੱਗਜ ਮੈਰੀਅਟ ਇੰਟਰਨੈਸ਼ਨਲ ਲਿ. ਨੇ ਨਵੇਂ 49 ਹੋਟਲਾਂ ਦੇ ਨਾਲ ਦੇਸ਼ ’ਚ ਆਪਣਾ ਵਿਸਥਾਰ ਕਰਨ ਦੀ ਯੋਜਨਾ ਬਣਾਈ ਹੈ। ਨਵੇਂ ਹੋਟਲ ਖੁਲ੍ਹਣ ਨਾਲ 2018 ਤੱਕ ਭਾਰਤ ’ਚ ਉਸ ਦੇ ਹੋਟਲਾਂ ਦੀ ਕੁਲ ਗਿਣਤੀ ਲਗਭਗ 70 ’ਤੇ ਪਹੁੰਚ ਜਾਵੇਗੀ। ਮੈਰੀਅਟ ਇੰਟਰਨੈਸ਼ਨਲ ਦੇ ਉਪ ਪ੍ਰਧਾਨ (ਦੱਖਣ ਏਸ਼ੀਆ) ਰਾਜੀਵ ਮੇਨਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਪਿਛਲੇ 15 ਸਾਲਾਂ ਤੋਂ ਭਾਰਤ ’ਚ ਹਾਂ ਅਤੇ ਵੱਖ-ਵੱਖ ਬਰਾਂਡਾਂ ਦੇ ਤਹਿਤ ਸਾਡੇ 25 ਹੋਟਲ ਪਰਿਚਾਲਨ ’ਚ ਹਨ। ਸਾਡੀ ਯੋਜਨਾ ਵੱਖ-ਵੱਖ ਬਰਾਂਡਾਂ ਦੇ ਤਹਿਤ ਹੋਰ 49 ਹੋਟਲ ਖੋਲ੍ਹਣ ਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਵੇਂ ਕਰਾਰ ਕਰ ਰਹੇ ਹਾਂ ਅਤੇ ਸਾਡਾ ਅੰਦਾਜ਼ਾ ਹੈ ਕਿ 2017-18 ਤੱਕ ਭਾਰਤ ’ਚ ਸਾਡੇ 60-70 ਹੋਟਲ ਪਰਿਚਾਲਨ ’ਚ ਹੋਣਗੇ।
ਸਰਕਾਰ ਨੇ ਮੰਨੀ ਆਧਾਰ ਕਾਰਡ ਦੀ ਅਹਿਮੀਅਤ, ਆਧਾਰ ਕਾਰਡ ਦੇ ਇਹ ਹਨ ਫਾਇਦੇ
NEXT STORY