ਨਵੀਂ ਦਿੱਲੀ- ਸਪਾਈਸ ਨੇ ਇਕ ਨਵਾਂ ਸਮਾਰਟਫੋਨ ਪੇਸ਼ ਕੀਤਾ ਹੈ, ਜਿਸ ਦੀ ਬੈਟਰੀ ਜ਼ੋਰਦਾਰ ਹੈ, ਜਿਸ ਦਾ ਨਾਮ ਸਪਾਈਸ ਸਟੈਲਰ 518 ਹੈ ਅਤੇ ਇਹ 1.3 ਜੀ.ਐਚ.ਜ਼ੈਡ. ਕਵਾਡ ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ਦੀ ਕੀਮਤ 7,799 ਰੁਪਏ ਹੈ। ਇਸ ਦੀ ਸਕਰੀਨ ਆਈ.ਪੀ.ਐਸ. ਐਲ.ਸੀ.ਡੀ. ਹੈ, ਜਿਸ ਦਾ ਰੈਜ਼ੇਲਿਊਸ਼ਨ 854 ਗੁਣਾ 480 ਪਿਕਸਲ ਹੈ।
ਇਸ ਦੀ ਰੈਮ 1 ਜੀ.ਬੀ. ਹੈ ਅਤੇ ਇਸ 'ਚ 8 ਜੀ.ਬੀ. ਇੰਟਰਨਲ ਸਟੋਰੇਜ ਹੈ। ਇਸ 'ਚ ਮਾਈਕਰੋ ਐਸ.ਡੀ. ਕਾਰਡ ਦੀ ਸਹੂਲਤ ਵੀ ਹੈ। ਇਹ ਐਂਡਰਾਇਡ ਕਿਟਕੈਟ 'ਤੇ ਆਧਾਰਿਤ ਹੈ। ਇਸ 'ਚ 2 ਕੈਮਰੇ ਹਨ, ਇਸ ਦਾ ਰਿਅਰ ਕੈਮਰਾ 8 ਮੈਗਾਪਿਕਸਲ ਦਾ ਹੈ, ਜਦਕਿ 1.3 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਡਿਊਲ ਸਿਮ ਫੋਨ ਹੈ ਅਤੇ ਦੋਵੇਂ ਹੀ 3ਜੀ ਨੂੰ ਸਪੋਰਟ ਕਰਦੇ ਹਨ।
ਸਾਲ 2018 ਤੱਕ ਭਾਰਤ ’ਚ 49 ਨਵੇਂ ਹੋਟਲ ਖੋਲ੍ਹੇਗੀ ਮੈਰੀਅਟ
NEXT STORY