ਇਸਲਾਮਾਬਾਦ- ਭਾਰਤ ਨੇ ਅਫਗਾਨਿਸਤਾਨ ਨੂੰ 10 ਲੱਖ ਟਨ ਤੋਂ ਵੱਧ ਕਣਕ ਦੀ ਬਰਾਮਦ ਦੇ ਲਈ ਪਾਕਿਸਤਾਨ ਨੂੰ ਰਸਤਾ ਦੇਣ ਦੀ ਬੇਨਤੀ ਕੀਤੀ ਹੈ ਪਰ ਪਾਕਿਸਤਾਨ ਦੇ ਆਟਾ ਮਿਲ ਕਾਰੋਬਾਰੀ ਇਸ ਦੇ ਖਿਲਾਫ ਹਨ। ਉਨ੍ਹਾਂ ਨੂੰ ਡਰ ਹੈ ਕਿ ਭਾਰਤ ਤੋਂ ਸਸਤੀ ਕਣਕ ਦੇ ਅੱਗੇ ਅਫਗਾਨਿਸਤਾਨ ਦਾ ਇਕ ਵੱਡਾ ਬਾਜ਼ਾਰ ਉਨ੍ਹਾਂ ਦੇ ਹੱਥੋਂ ਨਿਕਲ ਜਾਵੇਗਾ।
ਖਬਰਾਂ ਦੇ ਮੁਤਾਬਕ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਸੜਕ ਮਾਰਗ ਤੋਂ ਅਫਗਾਨਿਸਤਾਨ ਨੂੰ 10 ਲੱਖ ਟਨ ਤੋਂ ਵੱਧ ਦੀ ਕਣਕ ਦੀ ਬਰਾਮਦ ਦੀ ਮਨਜ਼ੂਰੀ ਮੰਗੀ ਹੈ। ਸਥਾਨਕ ਆਟਾ ਮਿਲ ਮਾਲਕ ਸਰਕਾਰ ’ਤੇ ਦਬਾਅ ਪਾ ਰਹੇ ਹਨ ਕਿ ਇਸ ਦੀ ਮਨਜ਼ੂਰੀ ਨਾ ਦਿੱਤੀ ਜਾਵੇ। ਖਬਰ ਦੇ ਮੁਤਾਬਕ ਸਥਾਨਕ ਆਟਾ ਮਿਲ ਉਦਯੋਗ ਨੇ ਧਮਕੀ ਦਿੱਤੀ ਹੈ ਕਿ ਜੇਕਰ ਪਾਕਿ ਸਰਕਾਰ ਭਾਰਤ ਨੂੰ ਆਵਾਜਾਈ ਦੀ ਮਨਜ਼ੂਰੀ ਦਿੰਦੀ ਹੈ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨਗੇ।
ਸਪਾਈਸ ਲਿਆਇਆ ਜ਼ਬਰਦਸਤ ਬੈਟਰੀ ਵਾਲਾ ਡਿਊਲ ਸਿਮ ਸਮਾਰਟਫੋਨ
NEXT STORY