ਨਵੀਂ ਦਿੱਲੀ- ਫੇਸਬੁੱਕ ਨੇ ਚੈਟਿੰਗ ਲਈ ਇਕ ਨਵਾਂ ਐਪ ਲਾਂਚ ਕੀਤਾ ਹੈ। ਇਸ ਐਪ ਦਾ ਕੰਪਨੀ ਦੇ ਐਪ ਜਾਂ ਮੈਸੇਂਜਰ ਐਪ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਇਹ ਨਵਾਂ ਅਤੇ ਵੱਖ ਐਪ ਹੈ। ਇਸ ਐਪ ਦਾ ਨਾਮ ਹੈ ਰੂਮਸ। ਜੇਕਰ ਤੁਸੀਂ ਪੁਰਾਣੇ ਜਮਾਨੇ ਦੇ ਯਾਹੂ ਪਬਿਲਕ ਚੈਟ ਰੂਮ ਦੇ ਦੀਵਾਨੇ ਹੋ ਤਾਂ ਇਹ ਐਪ ਤੁਹਾਨੂੰ ਖਾਸਾ ਪਸੰਦ ਆਏਗਾ, ਕਿਉਂਕਿ ਇਹ ਕਾਫੀ ਕੁਝ ਉਸੇ ਤਰਜ 'ਤੇ ਬਣਾਇਆ ਗਿਆ ਹੈ। ਇਸ ਐਪ 'ਚ ਤੁਸੀਂ ਆਪਣਾ ਕੋਈ ਵੀ ਨਾਮ ਰੱਖਦੇ ਹੋਏ ਚੈਟ ਕਰ ਸਕਦੇ ਹੋ ਯਾਨੀ ਤੁਸੀਂ ਚਾਹੋ ਤਾਂ ਆਪਣਾ ਅਸਲੀ ਨਾਮ ਰਖੋ ਜਾਂ ਫਿਰ ਕੋਈ ਨਕਲੀ ਨਾਮ।
ਤੁਸੀਂ ਜਿਸ ਨਾਲ ਚਾਹੇ ਗੱਲ ਕਰ ਸਕਦੇ ਹੋ, ਚਾਹੇ ਕੋਈ ਦੋਸਤ ਹੋਵੇ ਜਾਂ ਫਿਰ ਕੋਈ ਅਜਨਬੀ। ਇਸ ਨਾਲ ਤੁਸੀਂ ਖੁੱਦ ਚੈਟ ਰੂਮ ਬਣਾ ਸਕਦੇ ਹੋ ਅਤੇ ਇਸ 'ਚ ਲੋਕਾਂ ਨੂੰ ਇਨਵਾਈਟ ਕਰ ਸਕਦੇ ਹੋ। ਤੁਸੀਂ ਚਾਹੇ ਤਾਂ ਸਿਰਫ ਇਨਵਾਈਟ ਕੀਤੇ ਹੋਏ ਲੋਕ ਰੂਮ ਜੁਆਇਨ ਕਰ ਸਕਣਗੇ ਜਾਂ ਫਿਰ ਕੋਈ ਵੀ ਜੁਆਇਨ ਕਰ ਸਕੇਗਾ। ਚੈਟ ਰੂਮ 'ਚ ਫੋਟੋ, ਵੀਡੀਓ ਅਤੇ ਟੈਕਸਟ ਮੈਸੇਜ ਪਾਏ ਜਾ ਸਕਦੇ ਹਨ। ਫੇਸਬੁੱਕ ਕ੍ਰਿਏਟਿਵ ਲੈਬਸ ਨੇ ਇਸ ਐਪ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਕਿ ਇੰਟਰਨੈਟ ਦੇ ਬਾਰੇ 'ਚ ਸਾਡੀ ਟੀਮ ਨੂੰ ਇਹ ਗੱਲ ਸਭ ਤੋਂ ਵੱਧ ਪਸੰਦ ਹੈ ਕਿ ਤੁਸੀਂ ਇਥੇ ਉਹ ਬਣ ਸਕਦੇ ਹੋ, ਜੋ ਤੁਸੀਂ ਬਣਨਾ ਚਾਹੁੰਦੇ ਹੋ। ਫੇਸਬੁੱਕ ਦਾ ਰੂਮਸ ਐਪ ਅਜੇ ਸਿਰਫ ਯੂ.ਐਸ.ਏ. ਅਤੇ ਯੂ.ਕੇ. ਦੇ ਇਲਾਵਾ ਇੰਗਲਿਸ਼ ਬੋਲਣ ਵਾਲੇ ਕਈ ਦੇਸ਼ਾਂ ਲਈ ਆਈਫੋਨ 'ਤੇ ਉਪਲੱਬਧ ਹੈ ਪਰ ਸਮਾਰਟਫੋਨ ਦੇ ਬਾਜ਼ਾਰ 'ਚ ਐਂਡਰਾਇਡ ਦੇ ਵੱਡੇ ਹਿੱਸੇ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਫੇਸਬੁੱਕ ਜਲਦ ਹੀ ਐਪ ਨੂੰ ਐਂਡਰਾਇਡ 'ਤੇ ਲੈ ਕੇ ਆਵੇਗਾ।
ਭਾਰਤ ਨੇ ਅਫਗਾਨਿਸਤਾਨ ਨੂੰ ਕਣਕ ਭੇਜਣ ਦੇ ਲਈ ਪਾਕਿਸਤਾਨ ਤੋਂ ਰਸਤਾ ਮੰਗਿਆ
NEXT STORY