ਨਵੀਂ ਦਿੱਲੀ/ ਬਰਨ- ਸਵਿਟਜ਼ਰਲੈਂਡ ਦੇ ਬੈਂਕਾਂ ’ਚ ਜਮ੍ਹਾ ਕਾਲਾ ਧਨ ਹੁਣ ਸੋਨਾ ਬਣ ਕੇ ਭਾਰਤ ਆ ਰਿਹਾ ਹੈ। ਕਾਲਾ ਧਨ ਮਾਮਲੇ ਦੀ ਜਾਂਚ ’ਚ ਸਵਿਸ ਬੈਂਕਾਂ ’ਤੇ ਸਹਿਯੋਗ ਦੇ ਲਈ ਭਾਰਤ ਵੱਲੋਂ ਦਬਾਅ ਦੇ ਵਿਚਾਲੇ ਸਵਿਟਜ਼ਰਲੈਂਡ ਤੋਂ ਇਸ ਸਾਲ ਹੁਣ ਤੱਕ 11 ਅਰਬ ਸਵਿਸ ਫਰੈਂਕ ਯਾਨੀ ਕਿ ਲਗਭਗ 70,000 ਕਰੋੜ ਰੁਪਏ ਦਾ ਸੋਨਾ ਭਾਰਤ ਆ ਚੁੱਕਿਆ ਹੈ।
ਸਵਿਸ ਕਸਟਮਸ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ, ਸਿਰਫ ਸਤੰਬਰ ’ਚ ਹੀ ਸਵਿਟਜ਼ਰਲੈਂਡ ਤੋਂ 2.2 ਅਰਬ ਡਾਲਰ (ਲਗਭਗ 15,000 ਕਰੋੜ ਰੁਪਏ) ਤੋਂ ਵੱਧ ਦਾ ਸੋਨਾ ਬਰਾਮਦ ਕੀਤਾ ਜਾ ਚੁੱਕਿਆ ਹੈ ਜੋ ਅਗਸਤ ਦੇ ਮੁਕਾਬਲੇ ਦੁਗਣਾ ਹੈ। ਇਹ ਅੰਕੜਾ ਸਵਿਟਜ਼ਰਲੈਂਡ ਸਰਕਾਰ ਦੀ ਵਿਦੇਸ਼ ਵਪਾਰ ਨਿਗਰਾਨੀ ਏਜੰਸੀ ਨੇ ਤਿਆਰ ਕੀਤਾ ਹੈ। ਇਸ ਦੇ ਮੁਤਾਬਕ ਇਸ ਸਾਲ ਜਨਵਰੀ ਤੋਂ ਹੁਣ ਤੱਕ ਸਵਿਟਜ਼ਰਲੈਂਡ ਤੋਂ 11.4 ਅਰਬ ਸਵਿਸ ਫਰੈਂਕ ਤੋਂ ਜ਼ਿਆਦਾ ਦਾ ਸੋਨਾ ਭਾਰਤ ਨੂੰ ਬਰਾਮਦ ਕੀਤਾ ਜਾ ਚੁੱਕਿਆ ਹੈ।
ਸਵਿਸ ਸਰਕਾਰ ਦੇ ਅੰਕੜਿਆਂ ਦੀ ਮੰਨੀਏ ਤਾਂ ਸਵਿਟਜ਼ਰਲੈਂਡ ਤੋਂ ਸਤੰਬਰ ’ਚ ਕੁਲ 347 ਟਨ ਸੋਨੇ, ਚਾਂਦੀ ਅਤੇ ਸਿੱਕਿਆਂ ਦੀ ਬਰਾਮਦ ਹੋਈ ਜੋ ਲਗਭਗ 662 ਅਰਬ ਸਵਿਸ ਫਰੈਂਕ ਦੀ ਸੀ। ਇਸ ’ਚ ਸੋਨੇ ਦੀ ਮਾਤਰਾ 172.5 ਟਨ ਸੀ ਜੋ 6.48 ਅਰਬ ਸਵਿਸ ਫਰੈਂਕ ਦੀ ਸੀ। ਜਦੋਂਕਿ ਅਗਸਤ ’ਚ ਤਿੰਨ ਅਰਬ ਫਰੈਂਕ ਦਾ ਸੋਨਾ ਯਾਨੀ ਕਿ 80.6 ਟਨ ਸੋਨਾ ਭਾਰਤ ਆਇਆ ਸੀ।
ਕਾਲੇ ਧਨ ਦੀ ਜਾਂਚ ਨਾਲ ਚੌਕੰਨੇ ਹੋਏ ਬੈਂਕ
ਬੈਂਕਿੰਗ ਉਦਯੋਗ ਦੇ ਸੂਤਰਾਂ ਦੇ ਮੁਤਾਬਕ ਸਵਿਟਜ਼ਰਲੈਂਡ ਸਥਿਤ ਦੇਸੀ-ਵਿਦੇਸ਼ੀ ਬੈਂਕ ਕਾਲੇ ਧਨ ਦੀ ਵਧਦੀ ਜਾਂਚ ਨੂੰ ਲੈ ਕੇ ਭਾਰਤੀ ਗਾਹਕਾਂ ਦੇ ਨਾਲ ਵਿਵਹਾਰ ਵਿਚ ਚੌਕੰਨੇ ਹੋ ਗਏ ਹਨ। ਕਈ ਬੈਂਕ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ, ਇਸ ਲਈ ਭਾਰਤੀ ਗਾਹਕਾਂ ਤੋਂ ਹਲਫਨਾਮੇ ਮੰਗ ਰਹੇ ਹਨ।
ਸਰਕਾਰ ਦੇ ਨਾਲ ਲਾਬਿੰਗ ਵੀ ਜਾਰੀ
ਗਾਹਕਾਂ ਤੋਂ ਹਲਫਨਾਮਾ ਮੰਗਣ ਦੇ ਨਾਲ ਬੈਂਕ ਸਬੰਧਤ ਬੈਂਕਿੰਗ ਅਦਾਰੇ ਦੇ ਹਿੱਤਾਂ ਦੀ ਸੁਰੱਖਿਆ ਦੇ ਲਈ ਸਵਿਸ ਸਰਕਾਰ ਦੇ ਨਾਲ ਲਾਬਿੰਗ ਕਰ ਰਹੇ ਹਨ। ਬੈਂਕ ਚਾਹੁੰਦੇ ਹਨ ਕਿ ਸੁਰੱਖਿਆ ਦੀਆਂ ਜ਼ਰੂਰੀ ਵਿਵਸਥਾਵਾਂ ਦੇ ਬਾਰੇ ਵਿਚ ਭਾਰਤ ਸਰਕਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ।
ਹਲਫਨਾਮੇ ਦਿਓ, ਨਹੀਂ ਤਾਂ ਖਾਤੇ ਬੰਦ
ਕੁਝ ਬੈਂਕ ਗਾਹਕਾਂ ਨੂੰ ਕਹਿ ਰਹੇ ਹਨ ਕਿ ਜੇਕਰ ਉਹ ਅਜਿਹਾ ਜੋਖਮ ਲੈਣ ਨੂੰ ਤਿਆਰ ਨਹੀਂ ਹਨ ਤਾਂ ਉਨ੍ਹਾਂ ਨੂੰ ਖਦਸ਼ਾ ਹੈ ਕਿ ਅਜਿਹੇ ਖਾਤੇ ਆਪਣੇ ਦੇਸ਼ ਦੀ ਰੈਗੁਲੇਟਰੀ ਵਿਵਸਥਾ ਦੇ ਮੁਤਾਬਕ ਨਹੀਂ ਹਨ ਤਾਂ ਉਹ ਆਪਣੇ ਖਾਤੇ ਬੰਦ ਕਰ ਦੇਣ। ਗਾਹਕਾਂ ਦੇ ਖਿਲਾਫ ਹੋਰਨਾਂ ਦੇਸ਼ਾਂ ਵਿਚ ਰੈਗੁਲੇਟਰੀ ਕਾਰਵਾਈ ਹੋਣ ਦੀ ਹਾਲਤ ਵਿਚ ਬੈਂਕ ਹਲਫਨਾਮੇ ਦੇ ਬਹਾਨੇ ਸਾਫ ਬਚ ਜਾਣਗੇ।
ਕੀ ਹੁੰਦਾ ਹੈ ਹਲਫਨਾਮੇ ’ਚ?
ਬੈਂਕ ਜੋ ਹਲਫਨਾਮਾ ਮੰਗ ਰਹੇ ਹਨ, ਉਸ ’ਚ ਸਾਰੀ ਜ਼ਿੰਮੇਵਾਰੀ ਗਾਹਕਾਂ ’ਤੇ ਹੁੰਦੀ ਹੈ, ਇਸ ’ਚ ਗਾਹਕਾਂ ਨੂੰ ਇਹ ਦੱਸਣਾ ਪੈਂਦਾ ਹੈ ਕਿ ਕੌਮਾਂਤਰੀ ਨਿਯਮਾਂ ਦੇ ਮੁਤਾਬਕ ਜੇਕਰ ਰੈਗੁਲੇਟਰੀ ਜਾਂ ਪ੍ਰਸ਼ਾਸਨਿਕ ਕਾਰਵਾਈ ਹੁੰਦੀ ਹੈ ਤ੍ਯਾਂ ਉਸ ਦੀ ਜ਼ਿੰਮੇਵਾਰੀ ਗਾਹਕ ਦੀ ਹੋਵੇਗੀ ਅਤੇ ਉਹ ਇਸ ’ਤੇ ਸਹਿਮਤੀ ਜਤਾਉਂਦੇ ਹਨ।
ਦਰਾਮਦ ’ਚ ਤੇਜ਼ੀ ਦੀ ਵਜ੍ਹਾ
ਉਦਯੋਗ ’ਤੇ ਨਜ਼ਰ ਰੱਖਣ ਵਾਲੇ ਸਤੰਬਰ ਵਿਚ ਸਵਿਸ ਸੋਨੇ ਦੀ ਦਰਾਮਦ ਵਿਚ ਤੇਜ਼ੀ ਦੇ ਲਈ ਦੀਵਾਲੀ ਅਤੇ ਹੋਰ ਤਿਊਹਾਰਾਂ ਤੋਂ ਪਹਿਲੇ ਸੋਨੇ ਦੀ ਮੰਗ ਵਿਚ ਵਾਧੇ ਨੂੰ ਵਜ੍ਹਾ ਦੱਸ ਰਹੇ ਹਨ। ਪਰ ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਕਾਲੇ ਧਨ ਦੀ ਜਾਂਚ ਤੇਜ਼ ਹੋਣ ਦੇ ਚਲਦੇ ਸਵਿਸ ਬੈਂਕਾਂ ਤੋਂ ਪੈਸਾ ਕੱਢ ਕੇ ਇਸ ਨੂੰ ਲੁਕਾਉਣ ਦੇ ਲਈ ਸੋਨੇ ਦਾ ਇਸਤੇਮਲਾ ਕੀਤਾ ਜਾ ਰਿਹਾ ਹੈ।
ਚੈਟਿੰਗ ਲਈ ਫੇਸਬੁੱਕ ਨੇ ਲਾਂਚ ਕੀਤਾ ਇਹ ਨਵਾਂ ਐਪ
NEXT STORY