ਸਿਡਨੀ- ਤੁਹਾਡੇ ਕਿਸ਼ੋਰ ਹੁੰਦੇ ਬੱਚੇ ਪਿਜ਼ਾ, ਬਰਗਰ ਵਰਗੇ ਜੰਕ ਫੁਡ ਤੋਂ ਇਲਾਵਾ ਹੋਰ ਕੁਝ ਖਾਣਾ ਨਹੀਂ ਚਾਹੁੰਦੇ, ਤਾਂ ਇਸ ਦੇ ਲਈ ਤੁਸੀਂ ਫੇਸਬੁੱਕ ਨੂੰ ਦੋਸ਼ ਦੇ ਸਕਦਾ ਹੈ। ਇਕ ਅਧਿਐਨ ਅਨੁਸਾਰ, ਸੋਸ਼ਲ ਮੀਡੀਆ ਵੈਬਸਾਈਟਾਂ ਦਾ ਕਿਸ਼ੋਰਾਂ ਦੇ 'ਚ ਜੰਕ ਫੁਡ ਦੇ ਪ੍ਰਚਾਰ ਅਤੇ ਇਸ਼ਤਿਹਾਰ 'ਚ ਵੱਡਾ ਹੱਥ ਹੈ।
ਆਸਟ੍ਰੇਲਿਆ ਦੀ ਯੂਨੀਵਰਸਿਟੀ ਆਫ ਸਿਡਨੀ ਦੇ ਖੋਜਕਰਤਾਵਾਂ ਨੇ ਇਹ ਪਤਾ ਲਗਾਇਆ ਹੈ ਕਿ ਕਿਸ ਤਰ੍ਹਾਂ ਨਾਲ ਸੋਸ਼ਲ ਮੀਡੀਆ 'ਤੇ ਘੱਟ ਪੋਸ਼ਕ ਵਾਲੇ ਖਾਦ ਪ੍ਰਦਾਰਥਾਂ ਦਾ ਪ੍ਰਚਾਰ ਹੁੰਦਾ ਹੈ ਅਤੇ ਇਹ ਪ੍ਰਚਾਰ ਖਾਸ ਉਸ ਵਰਗ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਇਨ੍ਹਾਂ ਚੀਜ਼ਾਂ 'ਚ ਵੱਧ ਦਿਲਚਸਪੀ ਹੁੰਦੀ ਹੈ। ਖੋਜਕਰਤਾਵਾਂ ਨੇ ਸਭ ਤੋਂ ਪ੍ਰਸਿੱਧ ਫੁਡ ਅਤੇ ਬੇਵੇਰੇਜ ਬ੍ਰਾਂਡ ਦੇ ਫੇਸਬੁੱਕ ਪੇਜ਼ 'ਤੇ ਗੌਰ ਕੀਤਾ ਅਤੇ ਪਾਇਆ ਕਿ ਘੱਟ ਪੋਸ਼ਕ ਅਤੇ ਊਰਜਾ ਹੀਨ ਖਾਦ ਪ੍ਰਦਾਰਥਾਂ ਦੀ ਉਤਪਾਦਕ ਕੰਪਨੀਆਂ ਨੌਜਵਾਨਾਂ ਅਤੇ ਕਿਸ਼ੋਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ। ਖੋਜਕਰਤਾ ਬੇਕੀ ਫ੍ਰੀਮੈਨ ਅਨੁਸਾਰ ਇਹ ਕੰਪਨੀਆਂ ਜਦੋਂ ਸੋਸ਼ਲ ਵੈਬਸਾਈਟਸ 'ਤੇ ਕੋਈ ਇਨਾਮੀ ਪ੍ਰਤੀਯੋਗਤਾ ਆਯੋਜਿਤ ਕਰਦੀਆਂ ਹਨ ਤਾਂ ਉਸ ਸਮੇਂ ਇਨ੍ਹਾਂ ਦੇ ਫੇਸਬੁੱਕ ਉਪਭੋਗਤਾਵਾਂ ਦੀ ਭਾਗੀਦਾਰੀ 'ਚ ਭਾਰੀ ਇਜ਼ਾਫਾ ਹੋ ਜਾਂਦਾ ਹੈ। ਇਹ ਅਧਿਐਨ ਅਮਰੀਕਨ ਜਨਰਲ ਆਫ ਪਬਲਿਕ ਹੈਲਥ 'ਚਟ ਪ੍ਰਕਾਸ਼ਿਤ ਹੋਇਆ ਹੈ।
ਨਿਫਟੀ 8000 ਦੇ ਹੇਠਾਂ ਬੰਦ, ਸੈਂਸੈਕਸ 100 ਅੰਕ ਡਿਗਿਆ
NEXT STORY