ਮੁੰਬਈ- ਦੀਵਾਲੀ ਬੀਤਦੇ ਹੀ ਸ਼ੇਅਰ ਬਾਜ਼ਾਰ ਦੀ ਰੌਣਕ ਫਿੱਕੀ ਪੈ ਗਈ ਹੈ। ਸਾਰੇ ਦਿਨ ਦੇ ਉਤਰਾਅ-ਚੜ੍ਹਾਅ ਤੋਂ ਬਾਅਦ ਬਾਜ਼ਾਰ ਸੋਮਵਾਰ ਨੂੰ ਗਿਰਾਵਟ ਦੇ ਨਾਲ ਬੰਦ ਹੋਏ। ਸੈਂਸੈਕਸ-ਨਿਫਟੀ 0.25 ਫੀਸਦੀ ਤੋਂ ਜ਼ਿਆਦਾ ਡਿਗ ਕੇ ਬੰਦ ਹੋਏ ਹਨ।
ਵੀਰਵਾਰ ਨੂੰ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ’ਚ ਵੀ ਵਿਕਰੀ ਹਾਵੀ ਰਹੀ। ਇਸ ਤੋਂ ਇਲਾਵਾ ਰੀਅਲਟੀ, ਆਇਲ ਐਂਡ ਗੈਸ, ਐੱਫ.ਐੱਮ.ਸੀ.ਜੀ. ਅਤੇ ਆਟੋ ਸ਼ੇਅਰਾਂ ’ਚ ਸਭ ਤੋਂ ਜ਼ਿਆਦਾ ਵਿਕਰੀ ਹਾਵੀ ਰਹੀ। ਹਾਲਾਂਕਿ ਕੰਜ਼ਿਊਮਰ ਡਿਊਰੇਬਲਸ, ਬੈਂਕਿੰਗ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਖਰੀਦਾਰੀ ਦਾ ਰੁਝਾਨ ਰਿਹਾ।
ਅੰਤ ਵਿਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 98 ਅੰਕ ਯਾਨੀ ਕਿ 0.4 ਫੀਸਦੀ ਦੀ ਗਿਰਾਵਟ ਦੇ ਨਾਲ 26753 ਦੇ ਪੱਧਰ ’ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 23 ਅੰਕ ਯਾਨੀ ਕਿ 0.3 ਫੀਸਦੀ ਡਿਗ ਕੇ 7992 ਦੇ ਪੱਧਰ ’ਤੇ ਬੰਦ ਹੋਇਆ ਹੈ।
ਸਵਿਸ ਬੈਂਕ ਤੋਂ ਸੋਨਾ ਬਣ ਕੇ ਵਾਪਸ ਆ ਰਿਹਾ ਹੈ ਕਾਲਾ ਧਨ
NEXT STORY