ਚੰਡੀਗੜ੍ਹ/ਹਰਿਆਣਾ - ਹਰਿਆਣਾ ਵਿਚ ਜ਼ਮੀਨ ਘਪਲੇ ਬਾਰੇ ਪ੍ਰਦੇਸ਼ ਵਿਚ ਨਵੇਂ ਚੁਣੇ ਗਏ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰੇਗੀ। ਸੋਮਵਾਰ ਨੂੰ ਸਹੁੰ ਚੁੱਕਣ ਵਾਲੇ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਨੇ ਕਿਹਾ ਸੀ ਕਾਂਗਰਸ ਦੌਰਾਨ ਹੋਏ ਜ਼ਮੀਨ ਘਪਲੇ ਦੀ ਜਾਂਚ ਦੇ ਹੁਕਮ ਦਿੱਤੇ ਜਾਣਗੇ।
ਖੱਟੜ ਨੇ ਕਿਹਾ ਕਿ ਪਹਿਲਾ ਦੀ ਸਰਕਾਰ ਵਲੋਂ ਕੀਤੇ ਗਏ ਐਲਾਨ ਅਤੇ ਜਿਨਾਂ ਨੂੰ ਅਮਲ ਵਿਚ ਲਿਆਉਣ ਦੀ ਪ੍ਰਕਿਰਿਆ ਚਲ ਰਹੀ ਹੈ, ਉਨ੍ਹਾਂ ਦੀ ਸਮੀਖਿਆ ਹੋਵੇਗੀ ਪਰ ਨਾਲ ਹੀ ਸਾਫ ਕਰ ਦਿੱਤਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਐਲਾਨ ਨਾਮਨਜ਼ੂਰ ਕਰ ਦਿੱਤੇ ਜਾਣਗੇ। ਪਹਿਲੀ ਕੈਬਨਿਟ ਬੈਠਕ ਦੀ ਅਗਵਾਈ ਕਰਨ ਤੋਂ ਬਾਅਦ ਖੱਟੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰਨ ਜਾ ਰਹੇ ਪਰ ਸਾਰੀਆਂ ਸ਼ਿਕਾਇਤਾਂ 'ਤੇ ਕਾਨੂੰਨ ਆਪਣਾ ਕੰਮ ਕਰੇਗਾ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੈਬਨਿਟ ਦੇ ਸਹਿਯੋਗੀਆਂ ਅਨਿਲ ਵਿਜ ਅਤੇ ਕੈਪਟਨ ਅਭਿਮਨਿਊ ਨੇ ਕਿਹਾ ਸੀ ਕਿ ਨਵੀਂ ਸਰਕਾਰ ਜ਼ਮੀਨ ਘਪਲੇ ਦੀ ਪੂਰੀ ਜਾਂਚ ਕਰਵਾਏਗੀ ਅਤੇ ਕਿਸੇ ਨੂੰ ਨਹੀਂ ਛੱਡਿਆ ਨਹੀਂ ਜਾਵੇਗਾ। ਚਾਹੇ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਜਵਾਈ ਰਾਬਰਟ ਵਾਡਰਾ ਹੋਵੇ ਜਾਂ ਫਿਰ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ। ਇਹ ਪੁੱਛੇ ਜਾਣ 'ਤੇ ਕਿ ਕੀ ਰਾਬਰਟ ਵਾਡਰਾ ਮਾਮਲਾ ਉਨ੍ਹਾਂ ਦੀ ਸਰਕਾਰ ਦੀ ਸੂਚੀ 'ਚ ਹੈ, ਖੱਟੜ ਨੇ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਆਪਣਾ ਏਜੰਟਾ ਲਾਗੂ ਕਰਨਾ ਹੈ।
ਸਪਾ ਨੇ ਕੀਤਾ ਕੇਂਦਰੀ ਸੰਸਦ ਬੋਰਡ ਦਾ ਮੁੜ ਗਠਨ
NEXT STORY