ਬਟਾਲਾ (ਸੈਂਡੀ)- ਅਖਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਬਟਾਲਾ ਵਲੋਂ ਇਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਟਾਲਾ ਜ਼ਿਲਾ ਦੇ ਪ੍ਰਧਾਨ ਜਤਿੰਦਰ ਕੁਮਾਰ ਨੇ ਮੀਟਿੰਗ ਵਿਚ ਕਿਹਾ ਕਿ ਜੋ ਪਾਕਿਸਤਾਨ ਵਲੋਂ ਹਰ ਰੋਜ਼ ਗੋਲੀਬਾਰੀ ਕੀਤੀ ਜਾ ਰਹੀ ਹੈ ਅਤੇ ਨਿਹੱਥੇ ਲੋਕਾਂ ਦੀ ਜਾਨ ਜਾ ਰਹੀ ਹੈ ਅਤੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਕਰਕੇ ਹੱਥ ’ਤੇ ਹੱਥ ਧਰਕੇ ਬੈਠੇ ਹਨ। ਇਸ ਮੌਕੇ ਜਤਿੰਦਰ ਕੁਮਾਰ ਨੇ ਕਿਹਾ ਕਿ ਪ੍ਰਾਧਨ ਮੰਤਰੀ ਚੋਣਾਂ ਵਿਚ ਤਾਂ ਰੋਜ਼ ਭਾਸ਼ਣ ਵਿਚ ਪਾਕਸਿਤਾਨ ਦੇ ਪੱਖ ਵਿਚ ਉਤਰ ਦੇਣ ਦੀ ਦਲੀਲ ਕਰਦੇ ਰਹੇ।
ਜਦੋਂ ਕਿ ਉਹ ਜਾਣਦੇ ਹਨ ਪਾਕਿਸਤਾਨ ਵਲੋਂ ਸਾਡੇ ਭਾਰਤੀਆਂ ਦੀਆਂ ਕੀਮਤੀ ਜਾਨਾਂ ਹਰ ਰੋਜ਼ ਗੋਲੀਬਾਰੀ ਨਾਲ ਲਈਆਂ ਜਾ ਰਹੀ ਹਨ। ਆਖਿਲ ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਹੁਣ ਪਾਰਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਜਵਾਬ ਗੋਲੀ ਨਾਲ ਹੀ ਦਿੱਤਾ ਜਾਵੇ ਅਤੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੀ ਫ਼ੌਜ ਨੂੰ ਖੁੱਲੇ ਅਖਤਿਆਰ ਦੇਣ। ਤਾਂ ਜੋ ਸਰੱਹਦਾਂ ਕੋਲ ਰਹਿ ਰਹੇ ਲੋਕ ਸੁੱਖ ਦੀ ਨੀਂਦ ਸੌਂ ਸਕਣ। ਇਸ ਮੌਕੇ ਜਤਿੰਦਰ ਕੁਮਾਰ ਸ਼ਰਮਾ ਸਿਟੀ ਪ੍ਰਧਾਨ, ਨਰਿੰਦਰ ਕੁਮਾਰ, ਨੂਰੀ, ਪਾਲਾ, ਬਿੱਲਾ ਸਿੰਘ, ਰਾਜ ਕੁਮਾਰ ਧਮਿੰਦਰ ਆਦਿ ਹਾਜ਼ਰ ਸਨ।
ਖੱਟੜ ਨੇ ਕਿਹਾ, ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰਾਂਗਾ
NEXT STORY