ਚੰਡੀਗੜ੍ਹ : ਪੇਟ ਦੀਆਂ 15 ਗੰਭੀਰ ਬੀਮਾਰੀਆਂ ਦਾ ਇਲਾਜ ਹੁਣ ਮੋਬਾਈਲ ਐਪ 'ਤੇ ਉਪਲੱਬਧ ਹੈ। ਇਸ ਪੀ.ਜੀ.ਆਈ. ਜੀ.ਆਈ. ਲੀਵਰ ਐਪ ਦੀ ਮਦਦ ਨਾਲ ਕੋਈ ਵੀ ਦੁਰ ਦਰਾਜ ਪਿੰਡ 'ਚ ਬੈਠਾ ਡਾਕਟਰ ਆਪਣੇ ਮਰੀਜ਼ ਦਾ ਲੇਟਿਸਟ ਤਕਨੀਕ ਨਾਲ ਇਲਾਜ ਕਰ ਸਕਣ 'ਚ ਸਮਰੱਥ ਹੋਵੇਗਾ। ਐਪ 'ਚ ਬੀਮਾਰੀ ਦਾ ਲੇਟਿਸਟ ਤਰੀਕੇ ਨਾਲ ਡਾਈਗਨੋਜ, ਇਨਵੈਸਟੀਗੇਸ਼ਨ, ਟ੍ਰੀਟਮੈਂਟ ਅਤੇ ਮੈਡੀਸਨ ਦੇ ਬਾਰੇ 'ਚ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਇਸ ਐਪ ਨੂੰ ਪੀ.ਜੀ.ਆਈ. ਦੀ ਗੈਸਟ੍ਰੋਇਟ੍ਰੋਲਾਜੀ ਵਿਭਾਗ ਦੀ ਐਡਿਸ਼ਨ ਪ੍ਰੋਫੈਸਰ ਊਸ਼ਾ ਦੱਤਾ ਨੇ ਤਿਆਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਐਪ 'ਚ ਗੈਸਟ੍ਰੋਐਂਟੀਲਾਜੀ ਨਾਲ ਸਬੰਧਤ ਸਾਰੇ ਗਾਈਡਲਾਇੰਸ ਨੂੰ ਅਪਲੋਡ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਦੀ ਵਰਤੋਂ ਪੀ.ਜੀ.ਆਈ. 'ਚ ਕੀਤੀ ਜਾਵੇਗੀ। ਉਸ ਤੋਂ ਬਾਅਦ ਉਸ ਨੂੰ ਦਸੰਬਰ 2014 ਨੂੰ ਨੈਸ਼ਨਲ ਲੈਵਲ 'ਤੇ ਲਾਂਚ ਕਰਨ ਦੀ ਯੋਜਨਾ ਹੈ। ਇਸ ਖਾਸ ਐਪ 'ਚ ਮੁੱਖ ਜਾਣਕਾਰੀਆਂ ਦੇ ਨਾਲ-ਨਾਲ ਦਵਾਈਆਂ ਦੇ ਡੋਜ਼, ਕਾਨਫਰੈਂਸ ਅਤੇ ਸੀ.ਐਮ.ਈ. ਦੇ ਲੇਟਿਸਟ ਅਪਡੇਟਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸਮੇਂ ਸਮੇਂ 'ਤੇ ਐਪ ਨੂੰ ਅਪਡੇਟ ਕੀਤਾ ਜਾਵੇਗਾ।
ਡਾ. ਊਸ਼ਾ ਦੱਤਾ ਨੇ ਦੱਸਿਆ ਕਿ ਉਨ੍ਹਾਂ ਨੇ ਛੇ ਮਹੀਨੇ ਪਹਿਲਾਂ ਜਦੋਂ ਐਮਰਜੈਂਸੀ 'ਚ ਇਕ ਮਰੀਜ਼ ਦਾ ਇਲਾਜ ਕੀਤਾ ਸੀ ਤਾਂ ਉਨ੍ਹਾਂ ਨੂੰ ਤੁਰੰਤ ਕਿਸੇ ਜਾਣਕਾਰੀ ਦੀ ਜ਼ਰੂਰਤ ਪਈ। ਇਸ ਲਈ ਉਨ੍ਹਾਂ ਨੇ ਲਿਟੇਚਰ ਪੜ੍ਹਨਾ ਪਿਆ ਜਿਹੜਾ ਐਮਰਜੈਂਸੀ 'ਚ ਉਪਲੱਬਧ ਹੋ ਸਕਣਾ ਮੁਸ਼ਕਲ ਸੀ। ਉਸੇ ਦੌਰਾਨ ਉਨ੍ਹਾਂ ਦੇ ਦੀਮਾਗ 'ਚ ਅਜਿਹੀ ਐਪੀਲਕੇਸ਼ਨ ਬਣਾਉਣ ਦਾ ਆਈਡੀਆ ਆਇਆ ਜਿਹੜਾ ਹਰ ਸਮੇਂ ਹਰ ਡਾਕਟਰ ਕੋਲ ਮੌਜੂਦ ਰਹੇ।
ਮਲਿਕਾ ਨੂੰ ਛੱਡ ਭੂੰਡੀ 'ਤੇ ਫਿਦਾ ਹੋਏ ਦਿਲਜੀਤ ਦੋਸਾਂਝ (ਵੀਡੀਓ)
NEXT STORY