ਅੰਮ੍ਰਿਤਸਰ (ਅਗਨੀਹੋਤਰੀ)- ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦਿਹਾਤੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇਕ ਮੀਟਿੰਗ ਭਾਜਪਾ ਮਹਿਲਾ ਮੋਰਚਾ ਅੰਮ੍ਰਿਤਸਰ ਦਿਹਾਤੀ ਦੀ ਸਾਬਕਾ ਜਨਰਲ ਸਕੱਤਰ ਅਮਰਜੀਤ ਕੌਰ ਚਵਿੰਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਭਾਜਪਾ ਅੰਮ੍ਰਿਤਸਰ ਦਿਹਾਤੀ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਮਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਾਣਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਸੁਨਾਹਿਰੇ ਦੋਰ ’ਚੋਂ ਗੁਜਰ ਰਹੀ ਹੈ ਤੇ ਮੋਦੀ ਸਰਕਾਰ ਨੇ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਜੋ ਫੈਸਲੇ ਲਏ ਹਨ ਉਨ੍ਹਾਂ ਪ੍ਰਤੀ ਦੇਸ਼ਵਾਸੀਆਂ ’ਚ ਮੋਦੀ ਪ੍ਰਤੀ ਹੋਰ ਉਤਸ਼ਾਹ ਅਤੇ ਪ੍ਰੇਮ ਵਧਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਜੁਝਾਰੂ ਵਰਕਰਾਂ ਦੀ ਮਿਹਨਤ ਸਦਕਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ’ਚ ਭਾਜਪਾ ਦੀ ਸਰਕਾਰ ਬਣਨ ਉਪਰੰਤ ਹਰਿਆਣਾ ’ਤੇ ਮਹਾਰਾਸ਼ਟਰ ਦੀ ਜਨਤਾ ਨੇ ਭਾਜਪਾ ਨੂੰ ਭਾਰੀ ਸੀਟਾਂ ਨਾਲ ਜਿੱਤਾਂ ਕੇ ਮੋਦੀ ਦਾ ਕੱਦ ਵਿਸ਼ਵ ਭਰ ਵਿਚ ਉ¤ਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਰਕਰ ਦੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਪਾਰਟੀ ਦਾ ਢਾਂਚਾ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮਿਹਨਤੀ ਵਰਕਰਾਂ ਨੂੰ ਅੱਗੇ ਲਿਆ ਕੇ ਦਿਹਾਤੀ ਦੀ ਮਜ਼ਬੂਤ ਟੀਮ ਬਣਾਉਣ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਪ੍ਰਧਾਨ ਰਾਜੀਵ ਕੁਮਾਰ ਮਾਣਾ ਨੂੰ ਬੀਬੀ ਅਮਰਜੀਤ ਚਵਿੰਡਾ ਵਲੋਂ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਮੀਡੀਆ ਇੰਚਾਰਜ ਭਗਵਾਨ ਦਾਸ, ਮੰਡਲ ਪ੍ਰਧਾਨ ਸਵਿੰਦਰ ਸਿੰਘ ਸ਼ਿੰਦੀ, ਵਿਨੋਦ ਭੰਡਾਰੀ, ਸੋਨੂੰ ਚੌਹਾਨ, ਰਾਮ ਲੁਭਾਇਆ, ਅਭਿਸ਼ੇਕ ਬਾਵਾ, ਅਮਨ ਢੋਟ, ਹਰਪ੍ਰੀਤ ਹੈਪੀ, ਤਰਸੇਮ ਪੁਰੰਗ, ਸਵਿੰਦਰ ਚੌਹਾਨ, ਪਿੰ੍ਰਸ, ਬਿੱਲਾ ਆਦਿ ਹਾਜ਼ਰ ਸਨ।
ਹੁਣ ਇਸ ਖਾਸ ਐਪ ਰਾਹੀਂ ਮੋਬਾਈਲ 'ਤੇ ਮਿਲੇਗਾ ਬੀਮਾਰੀਆਂ ਦਾ ਇਲਾਜ
NEXT STORY