ਅੰਮ੍ਰਿਤਸਰ (ਅਗਨੀਹੋਤਰੀ)- ਥਾਣਾ ਕੰਟੋਨਮੈਂਟ ਅਧੀਨ ਆਉਂਦੇ ਕਬੀਰ ਪਾਰਕ ਇਲਾਕਾ ਗੁਰੂ ਹਰਕਿਸ਼ਨ ਐਵੀਨਿਊ ਗਲੀ ਨੰ. 1 ਵਿਖੇ ਦੀਪਕ ਰਾਮਪਾਲ ਵਾਸੀ ਬਟਾਲਾ ਵਲੋਂ ਇਕ ਘਰ ’ਚ ਵੜ੍ਹ ਕੇ ਤੋੜ ਭੰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੇਰੀ ਲੜਕੀ ਦਾ ਵਿਆਹ ਕਰੀਬ 6 ਸਾਲ ਪਹਿਲਾਂ ਉਕਤ ਦੀਪਕ ਰਾਮਪਾਲ ਨਾਲ ਹੋਇਆ ਹੈ ਤੇ ਵਿਆਹ ਦੇ ਕੁਝ ਚਿਰ ਮਗਰੋਂ ਮੇਰੀ ਲੜਕੀ ਪਲਵੀ ਸ਼ਰਮਾ ਨੂੰ ਲੜਕੇ ਅਤੇ ਉਸ ਦੇ ਸਹੁਰੇ ਪਰਿਵਾਰ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋ ਤਿੰਨ ਵਾਰ ਰਾਜੀਨਾਮੇ ਕਰਵਾਉਣ ’ਤੇ ਲੜਕੀ ਨੂੰ ਸਹੁਰੇ ਘਰ ਭੇਜ ਦਿੱਤਾ ਸੀ ਅਤੇ ਇਨ੍ਹਾਂ ਦਾ ਇਕ 5 ਸਾਲ ਦਾ ਬੇਟਾ ਵੀ ਹੈ। ਅਸ਼ੋਕ ਸ਼ਰਮਾ ਨੇ ਦੱਸਿਆ ਕਿ ਲੜਕੇ ਤੇ ਉਸ ਦੇ ਮਾਤਾ ਪਿਤਾ ਵਲੋਂ ਕਥਿਤ ਤੋਰ ’ਤੇ ਕੀਤੀ ਦਾਜ ਦੀ ਮੰਗ ਨਾ ਮੰਨਣ ’ਤੇ ਉਸ ਦੀ ਬੇਟੀ ਨੂੰ ਅਤੇ ਉਸ ਦੇ 5 ਸਾਲਾ ਬੇਟੇ ਨਾਲ ਸਾਡੇ (ਪੇਕੇ) ਘਰ ਭੇਜ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਉਹ ਕਰੀਬ ਪਿਛਲੇ 4 ਮਹੀਨਿਆਂ ਤੋਂ ਪੇਕੇ ਰਹਿ ਰਹੀ ਹੈ। ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਡਿਊਟੀ ਜਾਣ ਲੱਗੇ ਤਾਂ ਉਨ੍ਹਾਂ ਦਾ ਜਵਾਈ ਦੀਪਕ ਗਲੀ ’ਚ ਖੜਾ ਸੀ ਅਤੇ ਮੇਰੇ ਪੁੱਛਣ ’ਤੇ ਉਸ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਮਿਲਣ ਆਇਆ ਹੈ ਅਤੇ ਮੈਂ ਆਪਣੇ ਜਵਾਈ ਨੂੰ ਉਸ ਦੇ ਬੇਟੇ ਨਾਲ ਮਿਲਾਉਣ ਲਈ ਉਸ ਦੇ ਸਕੂਲ ਲੈ ਗਿਆ ਉਪਰੰਤ ਉਸ ਨੂੰ ਚਾਹ ਪਾਣੀ ਲਈ ਘਰ ਲੈ ਆਇਆ ਤੇ ਉਸ ਨੂੰ ਕਮਰੇ ’ਚ ਬਿਠਾਇਆ। ਉਨ੍ਹਾਂ ਦੱਸਿਆ ਕਿ ਮੇਰਾ ਲੜਕਾ ਦਕਸ਼ ਸ਼ਰਮਾ ਉਸ ਨੂੰ ਮਿਲਣ ਲਈ ਕਮਰੇ ਗਿਆ ਤਾਂ ਉਸ ਸਮੇਂ ਮੇਰੇ ਲੜਕੇ ਦੇ ਹੱਥ ’ਚ ਮੋਬਾਈਲ ਫੋਨ ਸੀ। ਮੇਰੇ ਜਵਾਈ ਨੇ ਕਿਹਾ ਕਿ ਤੂੰ ਮੇਰੀ ਰਿਕਾਰਡਿੰਗ ਕਰ ਰਿਹਾ ਹੈ ਤਾਂ ਮੇਰੇ ਬੇਟੇ ਨੇ ਕਿਹਾ ਅਸੀਂ ਜੀਜਾ ਜੀ ਇਹੋ ਜਿਹੇ ਕੰਮ ਨਹੀ ਕਰਦੇ। ਜਿਸ ’ਤੇ ਦੀਪਕ ਨੇ ਕੋਲ ਪਈ ਕੁਰਸੀ ਮੇਰੇ ਲੜਕੇ ਦੇ ਮਾਰੀ ਜੋ ਉਸ ਦੇ ਨਾ ਵੱਜ ਕੇ ਕੋਲ ਪਏ ਸ਼ੀਸ਼ੇ ਦੇ ਟੇਬਲ ’ਤੇ ਵੱਜੀ ਦੇ ਉਪਰੰਤ ਸਾਡਾ ਜਵਾਈ ਮੇਰੇ ਲੜਕੇ ਦਕਸ਼ ਨਾਲ ਕੁੱਟਮਾਰ ਕਰਨ ਲੱਗ ਪਿਆ। ਜਿਸ ਨੂੰ ਮੈਂ ਛਡਾਉਣ ਲੱਗਾ ਤਾਂ ਮੈਨੂੰ ਵੀ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ ਅਤੇ ਤੋੜ-ਭੰਨ ਦੀ ਆਵਾਜ਼ਾਂ ਸੁਣਨ ’ਤੇ ਗੁਆਂਢੀਆਂ ਦੇ ਆ ਕੇ ਸਾਨੂੰ ਜੁਆਈ ਤੋਂ ਛੁਡਾਇਆ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਲੜਕੇ (ਜੁਆਈ) ਨੂੰ ਫੜ ਕੇ ਥਾਣਾ ਅਧੀਨ ਆਉਂਦੀ ਚੋਂਕੀ ਕਬੀਰ ਪਾਰਕ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਲੜਕੇ ਨਾਲ 2 ਲੜਕੇ ਵੀ ਸਨ ਜਿਨ੍ਹਾਂ ਨੂੰ ਮੁੱਹਲੇ ਵਾਲਿਆਂ ਨੇ ਭੱਜਦਿਆਂ ਦੇਖਿਆ ਹੈ। ਇਸ ਮੌਕੇ ਉ¤ਕਤ ਪੁਲਸ ਚੌਕੀ ਦੇ ਏ.ਐਸ.ਆਈ. ਮਨਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਪੀੜਤ ਪਰਿਵਾਰ ਤੋਂ ਜਾਣਕਾਰੀ ਹਾਸਲ ਕੀਤੀ। ਚੌਕੀ ਇੰਚਾਰਜ਼ ਨੂੰ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਥਾਣਾ ਐਸ.ਐਚ.ਓ. ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਇਸ ਮੌਕੇ ਲੜਕੀ ਦੀ ਮਾਤਾ ਪ੍ਰੇਮ ਕੁਮਾਰੀ, ਸਤੀਸ਼ ਬੱਲੂ, ਕਮਲਾ ਰਾਣੀ, ਮੱਧੂ ਬਾਲਾ, ਗੀਤਾ ਆਦਿ ਹਾਜ਼ਰ ਸਨ। ਇਸ ਸੰਬੰਧੀ ਜਦੋਂ ਥਾਣਾ ਕੰਟੋਨਮੈਂਟ ਦੇ ਇੰਚਾਰਜ਼ ਗੁਰਬਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਦੇ ਧਿਆਨ ’ਚ ਹੈ ਲੜਕਾ ਆਪਣੇ ਮੁੰਡੇ ਨੂੰ ਮਿਲਣ ਆਇਆ ਸੀ ਤੇ ਬਾਕੀ ਜਾਂਚ ਕੀਤੀ ਜਾਵੇਗੀ ਤੇ ਜਾਂਚ ਉਪਰੰਤ ਹੀ ਕੋਈ ਕਾਰਵਾਈ ਕੀਤੀ ਜਾਵੇਗੀ।
ਮੋਦੀ ਦੀ ਅਗਵਾਈ ’ਚ ਭਾਜਪਾ ਵਰਕਰਾਂ ਤੇ ਨੇਤਾਵਾਂ ਦਾ ਕੱਦ ਵਧਿਆ-ਮਾਣਾ
NEXT STORY