ਲੁਧਿਆਣਾ : 17 ਅਕਤੂਬਰ ਨੂੰ ਦੋਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਤੋਂ ਕਿਡਨਾਬ ਹੋਏ ਬੱਚੇ ਢਾਈ ਸਾਲਾਂ ਬੱਚੇ ਰੋਹਨ ਕੁਮਾਰ ਨੂੰ ਐਤਵਾਰ ਨੂੰ ਪੁਲਸ ਨੇ ਲੁਧਿਆਣਾ ਦੇ ਫੋਕਲ ਪੁਆਇੰਟ ਦੀ ਇਕ ਇਕਾਈ ਤੋਂ ਸੁਰੱਖਿਅਤ ਬਰਾਮਦ ਕਰ ਲਿਆ। ਪੁਲਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਸ਼ੋਕ ਕੁਮਾਰ ਅਤੇ ਉਸ ਦੀ ਪਤਨੀ ਰਾਮ ਦੁਲਾਰੀ ਵਾਸੀ ਵਿਰਾਹਮਪੁਰ ਜ਼ਿਲਾ ਬਿਲਾਸਪੁਰ ਉਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਦੋਸ਼ੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਪਤੀ ਪਤਨੀ ਨੇ ਆਪਣੀ ਸੁੰਨੀ ਗੋਦ ਭਰਨ ਲਈ ਢਾਈ ਸਾਲਾਂ ਬੱਚੇ ਨੂੰ ਅਗਵਾ ਕੀਤਾ ਸੀ।
ਪਤਾ ਲੱਗਾ ਹੈ ਕਿ ਪੁਲਸ ਨੇ ਦੋਸ਼ੀਆਂ ਨੂੰ 26 ਅਕਤੂਬਰ ਨੂੰ ਫੋਕਲ ਪੁਆਇੰਟ ਲੁਧਿਆਣਾ ਸਥਿਤ ਇਕ ਪਲਾਈਵੁੱਡ ਫੈਕਟਰੀ 'ਚੋਂ ਗ੍ਰਿਫਤਾਰ ਕੀਤਾ। ਸੋਮਵਾਰ ਨੂੰ ਬੱਚੇ ਨੂੰ ਉਸ ਦੇ ਮਾਤਾ ਪਿਤਾ ਨੂੰ ਸੌਂਪ ਦਿੱਤਾ ਗਿਆ। ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਅਸ਼ੋਕ ਕੁਮਾਰ ਅਤੇ ਰਾਮ ਦੁਲਾਰੀ ਦੇ ਵਿਆਹ ਨੂੰ 12 ਸਾਲ ਹੋ ਗਏ ਸਨ। ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ ਇਸ ਲਈ ਉਨ੍ਹਾਂ ਨੇ ਰਾਕੇਸ਼ ਠਾਕੁਰ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ।
ਐਸ.ਐਸ.ਪੀ. ਖੰਨਾ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ 17 ਅਕਤੂਬਰ ਨੂੰ ਬੱਚੇ ਦੇ ਪਿਤਾ ਰਾਕੇਸ਼ ਠਾਕੁਰ ਵਾਸੀ ਕੋਟ ਪਾਲੀ ਥਾਣਾ ਬੇਲੀਪੱਟੀ ਜ਼ਿਲਾ ਮਧੁਬਨੀ (ਬਿਹਾਰ) ਨੇ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਹ ਰਾਜਗੜ੍ਹ 'ਚ ਦਵਿੰਦਰ ਸਿੰਘ ਫੌਜੀ ਦੇ ਮਕਾਨ 'ਚ ਕਿਰਾਏ 'ਤੇ ਰਹਿੰਦਾ ਹੈ। ਜਾਂਚ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਕਿਡਨੈਪਰ ਨੇ ਤਿੰਨ ਦਿਨ ਪਹਿਲਾਂ ਉਪਰ ਵਾਲਾ ਕਮਰਾ ਕਿਰਾਏ 'ਤੇ ਲਿਆ ਸੀ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਕਮੇਰ ਦੀ ਤਲਾਸ਼ੀ ਲਈ ਤਾਂ ਉਸ ਨਾਲ ਪੁਲਸ ਨੂੰ ਇਕ ਕਰਿਆਨੇ ਦੀ ਦੁਕਾਨ ਤੋਂ ਲਏ ਗਏ ਸਾਮ ਦੀ ਪਰਚੀ ਮਿਲੀ। ਇਸ ਦੇ ਆਧਾਰ 'ਤੇ ਦੋਸ਼ੀਆਂ ਦਾ ਠਿਕਾਣਾ ਪਤਾ ਲੱਗਿਆ। ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ਦਾ ਖੁਲਾਸਾ ਕੀਤਾ।
ਜ਼ਮੀਨ ਦੀ ਵੱਟ ਨੂੰ ਲੈ ਕੇ ਹੋਏ ਲੜਾਈ ਨੇ ਲਿਆ ਖੂਨੀ ਰੂਪ
NEXT STORY