ਚੰਡੀਗੜ੍ਹ— ਅੱਜ-ਕੱਲ ਕਾਲੇ ਧਨ ਦਾ ਮਾਮਲਾ ਜ਼ੋਰਾਂ 'ਤੇ ਹੈ। ਸਰਕਾਰ ਦੇ ਹੱਥ ਵਿਚ ਉਹ ਸੂਚੀ ਹੈ, ਜਿਸ ਵਿਚ ਵਿਦੇਸ਼ੀ ਬੈਂਕਾਂ ਵਿਚ ਕਾਲਾ ਧਨ ਰੱਖਣ ਵਾਲੇ ਕਾਰੋਬਾਰੀਆਂ ਅਤੇ ਮੰਤਰੀਆਂ ਦੇ ਨਾਂ ਹਨ। ਇਸ ਦੌਰਾਨ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੀ ਵਿਦੇਸ਼ੀ ਬੈਂਕ ਵਿਚ ਕੋਈ ਖਾਤਾ ਨਹੀਂ ਹੈ।
ਤਾਜ਼ਾ ਖੁਲਾਸੇ ਵਿਚ ਪ੍ਰਨੀਤ ਕੌਰ ਦਾ ਨਾਂ ਇਸ ਸੂਚੀ ਵਿਚ ਨਹੀਂ ਹੈ ਪਰ ਅਜਿਹੀਆਂ ਕੁਝ ਰਿਪੋਰਟਾਂ ਆ ਰਹੀਆਂ ਹਨ, ਜਿਨ੍ਹਾਂ ਵਿਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਕੋਲ ਮੌਜੂਦ ਸੂਚੀ ਵਿਚ ਉਨ੍ਹਾਂ ਦਾ ਨਾਂ ਹੋ ਸਕਦਾ ਹੈ। ਪ੍ਰਨੀਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ ਲੋਕ ਸਭਾ ਵਿਚ ਕਾਂਗਰਸ ਮੈਂਬਰ ਕੈਪਟਨ ਅਮਿਰਿੰਦਰ ਸਿੰਘ ਦੇ ਪਤਨੀ ਹਨ। ਉਨ੍ਹਾਂ ਨੇ ਸਵੀਕਾਰ ਕੀਤਾ ਕਿ 2011 ਵਿਚ ਆਮਦਨ ਵਿਭਾਗ ਨੇ ਵਿਦੇਸ਼ੀ ਬੈਂਕ ਖਾਤੇ 'ਤੇ ਉਨ੍ਹਾਂ ਨੂੰ ਇਕ ਨੋਟਿਸ ਭੇਜਿਆ ਸੀ।
ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਉਸ ਨੋਟਿਸ ਦਾ ਜਵਾਬ ਦਿੱਤਾ ਸੀ, ਜਿਸ ਵਿਚ ਇਹ ਸਾਫ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਦੋਸ਼ ਗਲਤ ਹੈ। ਪੰਜਾਬ ਦੀ ਵਿਧਾਇਕ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਨਾਂ ਨਾਲ ਕਿਸੀ ਵੀ ਵਿਦੇਸ਼ੀ ਬੈਂਕ ਵਿਚ ਕੋਈ ਖਾਤਾ ਨਾ ਕਦੇ ਸੀ ਅਤੇ ਨਾ ਹੀ ਕਦੇ ਹੋ ਸਕਦਾ ਹੈ।
ਬਾਦਲ ਨਾਲ ਭਾਜਪਾ ਵਲੋਂ ਕੀਤੇ ਗਏ ਵਿਵਹਾਰ ਬਦਲੇ ਹਰਸਿਮਰਤ ਦੇਵੇ ਅਸਤੀਫਾ : ਬਾਜਵਾ
NEXT STORY