ਚੰਡੀਗੜ੍ਹ— ਆਪਣੇ ਦੇਸ਼ ਦੇ ਲਈ ਖੇਡਣਾ ਅਤੇ ਮੈਡਲ ਜਿੱਤ ਕੇ ਉਸ ਨੂੰ ਮਾਣ ਮਹਿਸੂਸ ਕਰਵਾਉਣਾ ਤਾਂ ਹਰ ਚੰਗੇ ਨਾਗਰਿਕ ਦੀ ਹਸਰਤ ਹੁੰਦੀ ਹੈ ਤੇ ਮਿਲਖਾ ਸਿੰਘ ਇਕੋ-ਇਕ ਅਜਿਹਾ ਨਾਂ ਹੈ, ਜਿਸ ਨੇ ਪੰਜਾਬ ਦੀਆਂ ਗਲੀਆਂ ਤੋਂ ਅਜਿਹੀ ਦੌੜ ਲਗਾਈ ਕਿ ਭਾਰਤ ਨੂੰ ਦੁਨੀਆ 'ਚ ਸਭ ਤੋਂ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ। ਪਰ ਹੁਣ ਜਦੋਂ ਖੁਦ ਮਿਲਖਾ ਸਿੰਘ ਦੇਖਦੇ ਹਨ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ ਤਾਂ ਉਨ੍ਹਾਂ ਦਾ ਅੱਖਾਂ 'ਚੋਂ ਵੀ ਹੰਝੂ ਆ ਜਾਂਦੇ ਹਨ।
ਸੋਮਵਾਰ ਨੂੰ ਸੈਕਟਰ-23 ਸਥਿਤ ਬਾਲ ਭਵਨ ਵਿਚ ਮਿਲਖਾ ਸਿੰਘ 'ਨੈਸ਼ਨਲ ਐਸੋਸੀਸ਼ਨ ਫਾਰ ਦਾ ਬਲਾਈਂਡ' ਵੱਲੋਂ ਦ੍ਰਿਸ਼ਟੀਹੀਣ ਵਿਦਿਆਰਥੀਆਂ ਦੇ ਲਈ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਸਨ। ਇੱਥੇ ਭਾਵੁਕ ਹੁੰਦੇ ਹੋਏ ਉਨ੍ਹਾਂ ਨੇ ਆਪਣੀ ਆਖਰੀ ਹਸਰਤ ਦਾ ਜ਼ਿਕਰ ਕੀਤਾ।
ਮਿਲਖਾ ਸਿੰਘ ਨੇ ਕਿਹਾ ਕਿ 60 ਸਾਲ ਪਹਿਲਾਂ ਉਨ੍ਹਾਂ ਦੇ ਹੱਥੋਂ ਖਿਸਕੇ ਉਲੰਪਿਕ ਮੈਡਲ ਨੂੰ ਦੇਖਣ ਦੀ ਹਸਰਤ ਉਨ੍ਹਾਂ ਦੇ ਦਿਲ ਵਿਚ ਹੀ ਰਹਿ ਗਈ। ਉਨ੍ਹਾਂ ਕਿਹਾ ਕਿ ਜਦੋਂ ਇੰਨੇਂ ਸਾਲਾਂ ਬਾਅਦ ਵੀ ਦੇਸ਼ ਦੀ 125 ਕਰੋੜ ਆਬਾਦੀ 'ਚੋਂ ਦੂਜਾ ਮਿਲਖਾ ਸਿੰਘ ਤਿਆਰ ਨਹੀਂ ਹੈ ਤਾਂ ਇਹ ਦੇਖ ਕੇ ਉਨ੍ਹਾਂ ਨੂੰ ਬੜਾ ਦੁੱਖ ਹੁੰਦਾ ਹੈ। ਉਹ ਮਰਨ ਤੋਂ ਪਹਿਲਾਂ ਉਲੰਪਿਕ ਮੈਡਲ ਦੇਸ਼ ਦੀ ਝੋਲੀ 'ਚ ਦੇਖਣਾ ਚਾਹੁੰਦੇ ਹਨ।
ਮਿਲਖਾ ਸਿੰਘ ਨੇ ਕਿਹਾ ਕਿ ਦੇਸ਼ ਵਿਚ ਵਧੀਆ ਦੌੜਾਕ ਤਿਆਰ ਕਰਨ ਲਈ ਇਨਫਰਾਸਟਰਕਚਰ ਦੀ ਕਮੀ ਨਹੀਂ ਹੈ ਪਰ ਲੋੜ ਹੈ ਇਨ੍ਹਾਂ ਹੀਰਿਆਂ ਨੂੰ ਮਹਿਲਾਂ ਨੂੰ ਛੱਡ ਕੇ ਗਲੀਆਂ 'ਚੋਂ ਤਲਾਸ਼ਣ ਦੀ।
85 ਸਾਲਾਂ ਮਿਲਖਾ ਨੇ ਕਿਹਾ ਕਿ ਅੱਜ ਵੀ ਦੂਜਾ ਮਿਲਖਾ ਸਿੰਘ ਤਿਆਰ ਕਰਨ ਦੇ ਲਈ ਅਕੈਡਮੀ ਖੋਲ੍ਹਣ ਵਾਲਿਆਂ ਦੀ ਹਰ ਸੰਭਵ ਮਦਦ ਕਰਨ ਲਈ ਉਹ ਤਿਆਰ ਹਨ।
ਨਾ ਮੇਰਾ ਖਾਤਾ ਵਿਦੇਸ਼ੀ ਬੈਂਕ 'ਚ ਕਦੇ ਸੀ, ਨਾ ਹੁਣ ਹੈ: ਪ੍ਰਨੀਤ ਕੌਰ
NEXT STORY