ਚੰਡੀਗੜ੍ਹ- ਚੰਡੀਗੜ੍ਹ ਪਹੁੰਚੇ ਰੇਸਲਿੰਗ ਸਟਾਰ ਯੋਗੇਸ਼ਵਰ ਦੱਤ ਨੇ ਹੁੱਡਾ ਸਰਕਾਰ ਦੀ ਖੁੱਲ੍ਹ ਕੇ ਤਾਰੀਫ ਕੀਤੀ। ਏਸ਼ੀਅਨ ਗੇਮਸ 'ਚ 28 ਸਾਲਾਂ ਬਾਅਦ ਭਾਰਤ ਨੂੰ ਰੇਸਲਿੰਗ 'ਚ ਗੋਲਡ ਮੈਡਲ ਜਿਤਾਉਣ ਵਾਲੇ ਯੋਗੇਸ਼ਵਰ ਦੱਤ ਚੰਡੀਗੜ੍ਹ ਪਹੁੰਚੇ। ਯੋਗੇਸ਼ਵਰ ਦੱਤ ਪਿੰਡ ਕਿਸ਼ਨਗੜ੍ਹ 'ਚ ਆਯੋਜਿਤ ਦੰਗਲ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪਹੁੰਚੇ ਸਨ।
ਯੋਗੇਸ਼ਵਰ ਦੇ ਨਾਲ ਏਸ਼ੀਅਨ ਗੇਮਸ 'ਚ ਸਿਲਵਰ ਮੈਡਲ ਜਿੱਤਣ ਵਾਲੇ ਪਹਿਲਵਾਨ ਬਜਰੰਗ ਵੀ ਸਨ। ਯੋਗੇਸ਼ਵਰ ਨੇ ਦੱਸਿਆ ਕਿ ਹੁੱਡਾ ਸਰਕਾਰ ਨੇ ਸੋਨੀਪਤ 'ਚ ਉਨ੍ਹਾਂ ਦੇ ਪਿੰਡ ਬੈਂਸਵਾਲ 'ਚ ਇੰਡੋਰ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ ਅਤੇ ਉਹ ਕੰਮ ਅਜੇ ਚੱਲ ਰਿਹਾ ਹੈ। ਸਟੇਡੀਅਮ ਜਲਦੀ ਪੂਰਾ ਹੋ ਜਾਵੇਗਾ। ਯੋਗੇਸ਼ਵਰ ਦੱਤ ਨੇ ਦੱਸਿਆ ਕਿ ਹੁਣ ਅਗਲਾ ਟੀਚਾ ਵਲਰਡ ਚੈਪੀਅਨਸ਼ਿਪ ਨੂੰ ਜਿੱਤਣ ਦਾ ਹੈ। ਚੈਪਿਅਨਸ਼ਿਪ 2015 ਯੂ. ਐੱਸ. 'ਚ ਖੇਡੀ ਜਾਣੀ ਹੈ। ਯੋਗੇਸ਼ਵਰ ਦੱਤ ਮੁਤਾਬਕ ਅਸਲੀ ਹੁਨਰ ਪਿੰਡ 'ਚੋਂ ਉਭਰ ਕੇ ਸਾਹਮਣੇ ਆਇਆ ਹੈ। ਪਿੰਡ 'ਚ ਇੰਨਡੋਰ ਸਟੇਡੀਅਮ ਬਣ ਜਾਣ ਨਾਲ ਹੋਰ ਵੀ ਜ਼ਿਆਦਾ ਇਥੋ ਪਹਿਲਵਾਨ ਮਿਲਣਗੇ। ਯੋਗੇਸ਼ਵਰ ਨੂੰ ਦੇਖਣ ਲਈ ਲਈ ਪੂਰਾ ਪਿੰਡ ਇੱਕਠਾ ਹੋ ਗਿਆ।
ਭਾਵੁਕ ਹੋਏ ਮਿਲਖਾ ਸਿੰਘ ਨੇ ਦੱਸੀ ਆਖਰੀ ਹਸਰਤ, ਕਿੰਝ ਹੋਵੇਗੀ ਪੂਰੀ (ਤਸਵੀਰਾਂ)
NEXT STORY