ਮੋਹਾਲੀ-ਪ੍ਰਭਾਤ ਫੇਰੀ ਦੇ ਬਹਾਨੇ ਪ੍ਰਸ਼ਾਦ ਦੇਣ ਲਈ ਘਰ ਅੰਦਰ ਦਾਖਲ ਹੋਈਆਂ ਦੋ ਔਰਤਾਂ ਨੇ ਇਕ ਬਜ਼ੁਰਗ ਔਰਤ ਨੂੰ ਲੁੱਟ ਲਿਆ। ਉਨ੍ਹਾਂ ਨੇ ਬਜ਼ੁਰਗ ਔਰਤ ਦਾ ਮੂੰਹ ਸਿਰਹਾਣੇ ਨਾਲ ਢੱਕ ਦਿੱਤਾ ਅਤੇ ਸੋਨੇ ਦੇ ਕੜੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਈਆਂ। ਜਾਣਕਾਰੀ ਮੁਤਾਬਕ ਫੇਜ਼-5 ਦੇ ਇਕ ਘਰ 'ਚ ਇਕ ਬਜ਼ੁਰਗ ਔਰਤ ਇਕੱਲੀ ਰਹਿੰਦੀ ਹੈ।
ਉਸ ਦੇ ਘਰ ਦੋ ਔਰਤਾਂ ਸਵੇਰ ਨੂੰ ਆਈਆਂ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਕਿਹਾ ਕਿ ਤੁਸੀਂ ਪ੍ਰਭਾਤ ਫੇਰੀ 'ਚ ਨਹੀਂ ਆਏ, ਇਸ ਲਈ ਉਹ ਪ੍ਰਸ਼ਾਦ ਲੈ ਕੇ ਆਈਆਂ ਹਨ। ਇਸ ਤੋਂ ਬਾਅਦ ਬਜ਼ੁਰਗ ਔਰਤ ਨੇ ਪ੍ਰਸ਼ਾਦ ਲਿਆ ਅਤੇ ਪਾਠ ਕਰਨ ਚਲੀ ਗਈ। ਦੋਵੇਂ ਔਰਤਾਂ ਪਿੱਛਿਓਂ ਦੀ ਘਰ 'ਚ ਦਾਖਲ ਹੋ ਗਈਆਂ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਹਾਲਾਂਕਿ ਇਸ ਮਾਮਲੇ ਸੰਬੰਧੀ ਐੱਸ. ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਦੀ ਪੀ. ਸੀ. ਆਰ. ਟੀਮ ਦਿਨ-ਰਾਤ ਪੈਟਰੋਲਿੰਗ ਕਰਦੀ ਰਹਿੰਦੀ ਹੈ।
ਰੇਸਲਿੰਗ ਸਟਾਰਾਂ ਨੇ ਹੁੱਡਾ ਸਰਕਾਰ ਦੀ ਤਾਰੀਫ 'ਚ ਲਗਾਏ ਚਾਰ ਚੰਦ (ਦੇਖੋ ਤਸਵੀਰਾਂ)
NEXT STORY