ਅੰਮ੍ਰਿਤਸਰ- ਅੰਮ੍ਰਿਤਸਰ ਜ਼ਿਲੇ ਦੇ ਥਾਣਾ ਕਥੂਨੰਗਲ ਪੁਲਸ ਨੇ 13 ਸਾਲ ਦੇ ਗੂੰਗੇ-ਬਹਿਰੇ ਬੱਚੇ ਹਰਪ੍ਰੀਤ ਸਿੰਘ ਜਿਹੜਾ ਕਿ ਦੁਧਾਲਾ ਦਾ ਰਹਿਣ ਵਾਲਾ ਹੈ। ਉਸ ਨੂੰ 6 ਦਿਨਾਂ ਤੱਕ ਜ਼ੇਲ 'ਚ ਰੱਖਿਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਬੱਚੇ ਨੂੰ ਟ੍ਰਾਂਸਫਾਰਮਰ ਚੋਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। 6 ਦਿਨਾਂ ਤੱਕ ਜਿਸ ਬੱਚੇ ਨੂੰ ਹਿਰਾਸਤ 'ਚ ਰੱਖ ਕੇ ਪੁਲਸ ਨੇ ਟੋਰਚਰ ਕੀਤਾ। ਉਹ ਨਾ ਬੋਲ ਸਕਦਾ ਹੈ ਅਤੇ ਨਾ ਹੀ ਕੁਝ ਸੁਣ ਸਕਦਾ ਹੈ। ਇਸ਼ਾਰਿਆਂ ਰਾਹੀਂ ਪੁਲਸ ਵੱਲੋਂ ਕੀਤੇ ਗਏ ਜ਼ੁਲਮ ਨੂੰ ਬਿਆਨ ਕਰ ਰਿਹਾ ਹੈ। ਇਥੇ ਤੱਕ ਕਿ ਹੁਣ ਉਹ ਬੱਚਾ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਪਾ ਰਿਹਾ ਹੈ ਅਤੇ ਨਾ ਹੀ ਹੱਥ ਅੱਗੇ ਕਰਕੇ ਕੋਈ ਚੀਜ਼ ਚੁੱਕ ਪਾ ਰਿਹਾ ਹੈ।
ਹਰਪ੍ਰੀਤ ਦੇ ਭਰਾ ਰਜਿੰਦਰ ਸਿੰਘ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਭਰਾ ਗੂੰਗਾ ਬਹਿਰਾ ਹੈ। 21 ਅਕਤੂਬਰ ਦੇ ਦਿਨ ਪਿੰਡ ਦਾ ਹੀ ਇਕ ਲੜਕਾ ਪੱਪੂ ਉਸ ਦੇ ਭਰਾ ਨੂੰ ਆਪਣੇ ਨਾਲ ਬਾਬਾ ਬੁੱਢਾ ਸਾਹਿਬ ਲੈ ਗਿਆ ਜਿਥੇ ਇਹ ਦੋਵੇਂ ਰਾਤ ਨੂੰ ਲੱਗਭਗ 10:30 ਵੱਜੇ ਵਾਪਸ ਆਏ। ਪੱਪੂ ਆਪਣੇ ਘਰ ਚੱਲਾ ਗਿਆ ਅਤੇ ਉਨ੍ਹਾਂ ਦੇ ਭਰਾ ਆਪਣੇ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਪਿੰਡ ਦੇ ਹੀ ਖੇਤਾਂ 'ਚ ਮੌਜੂਦ ਕੁਝ ਲੋਕਾਂ ਨੇ ਉਸ ਦੇ ਭਰਾ ਨੂੰ ਪੁਲਸ ਦੇ ਕੋਲ ਇਹ ਕਹਿ ਕੇ ਫੜਵਾ ਦਿੱਤਾ ਕਿ ਉਹ ਟ੍ਰਾਂਸਫਰਮਰ ਚੋਰ ਰਿਹਾ ਹੈ। ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਜੰਮ ਕੇ ਕੁੱਟਮਾਰ ਕੀਤੀ। ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਤੁੰਰਤ ਥਾਣੇ ਗਏ ਪਰ ਉਨ੍ਹਾਂ ਦੀ ਇਕ ਨਾ ਸੁਣੀ। ਭਗਵਾਨ ਬਾਲਮੀਕੀ ਸ਼ਕਤੀ ਸੈਨਾ ਦੇ ਮੈਂਬਰਾਂ ਦੀ ਮਦਦ ਨੂੰ ਪੁਲਸ ਤੋਂ ਛੁੜਵਾਇਆ ਗਿਆ। ਉਨ੍ਹਾਂ ਨੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਹੈ ਅਤੇ ਇਸ ਸੰਬੰਧੀ ਐੱਸ. ਐੱਸ. ਪੀ. ਨਾਲ ਮਿਲ ਕੇ ਸ਼ਿਰਕਤ ਦੇਣਗੇ।
ਕੁੱਟਮਾਰ ਤੋਂ ਕੀਤਾ ਤੋਂ ਇਨਕਾਰ- ਥਾਣਾ ਕਥੂਨੰਗਲ ਦੇ ਬੁਲਾਰ ਰਾਜਬੀਰ ਸਿੰਘ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਬੱਚੇ 'ਤੇ ਦੋਸ਼ ਫੜਵਾਇਆ ਸੀ। ਕੁੱਟਮਾਰ ਵਾਲੀ ਗੱਲ ਝੂਠ ਹੈ ਸਗੋਂ ਬੱਚੇ ਦੇ ਪਿਤਾ ਦੀ ਜ਼ਿੰਮੇਵਾਰੀ ਤੋਂ ਬਿਨਾਂ ਕੋਈ ਕੇਸ ਦਰਜ ਕੀਤੇ ਬਿਨਾਂ ਰਿਹਾਅ ਕਰ ਦਿੱਤਾ। ਕੁੱਟਮਾਰ ਵਾਲੀ ਜਾਂ ਹਿਰਾਸਤ 'ਚ ਰੱਖਣ ਵਾਲੀ ਜਿਹੜੀ ਵੀ ਗੱਲ ਹੈ। ਉਹ ਸਾਰੀ ਝੂਠ ਹੈ।ਦੂਜੇ ਪਾਸੇ ਐੱਨ. ਪੀ. ਐੱਫ. ਦੇ ਸਕੱਤਰ ਰਾਜਵਿੰਦਰ ਰਾਜਾ ਨੇ ਪੁਲਸ ਵੱਲੋਂ ਹਰਪ੍ਰੀਤ ਦੇ ਉੱਪਰ ਕੀਤੇ ਜ਼ੁਲਮ ਨੂੰ ਮਨੁੱਖ ਅਧਿਕਾਰ ਦਾ ਉਲੰਘਣ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਨੂੰ ਇਸ ਕੇਸ ਦਾ ਨੋਟਿਸ ਲੈਣਾ ਚਾਹੀਦਾ ਹੈ।
'ਤੁਸੀਂ ਪ੍ਰਭਾਤ ਫੇਰੀ 'ਚ ਨਹੀਂ ਆਏ, ਆਹ ਲਓ ਪ੍ਰਸ਼ਾਦ'
NEXT STORY