ਅੰਮ੍ਰਿਤਸਰ- ਇਥੋਂ ਦੀ ਪੁਲਸ 'ਤੇ ਇਕ ਵਾਰ ਫਿਰ ਨੌਜਵਾਨ ਨਾਲ ਥਰਡ ਡਿਗਰੀ ਵਿਵਹਾਰ ਵਰਤਣ ਦੇ ਦੋਸ਼ ਲੱਗੇ ਹਨ। ਇਸ ਵਾਰ ਇਕ ਅਧਿਕਾਰੀ ਮਾਮਲੇ 'ਚ ਫਸਦਾ ਨਜ਼ਰ ਆ ਰਿਹਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁੰਡੇ ਦਾ ਸਿਰ ਦੀਵਾਰ 'ਚ ਮਾਰਿਆ ਗਿਆ ਅਤੇ ਹੁਣ ਉਸ ਦੀ ਹਾਲਤ ਗੰਭੀਰ ਹੈ। ਗੁਰਜੰਟ ਨਾਂ ਦਾ ਇਹ ਨੌਜਵਾਨ ਅੰਮ੍ਰਿਤਸਰ ਦੇ ਹੀ ਇਕ ਹਸਪਤਾਲ 'ਜ਼ੇਰੇ ਇਲਾਜ਼ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਕੇ ਇਨਸਾਫ ਕਰੇਗੀ।
ਪਿਛਲੇ ਤਿੰਨ ਮਹੀਨਿਆਂ 'ਚ ਅੰਮ੍ਰਿਤਸਰ ਪੁਲਸ ਦੇ ਅਣਮਨੁੱਖੀ ਵਿਵਹਾਰ ਦੀ ਇਹ ਤੀਜੀ ਘਟਨਾ ਹੈ। ਇਨ੍ਹਾਂ ਹੀ ਨਹੀਂ ਪੰਜਾਬ ਪੁਲਸ ਦਾ ਇਕ ਮੁਲਾਜ਼ਮ ਆਪ ਇਸ ਕੁਟਾਪੇ ਦਾ ਸ਼ਿਕਾਰ ਹੋ ਚੁੱਕਾ ਹੈ।
ਸਟੇਜ 'ਤੇ ਗਾਣੇ ਚੱਲ ਰਹੇ ਸੀ, ਅਚਾਨਕ ਸ਼ੁਰੂ ਹੋ ਗਈ ਫਾਇਰਿੰਗ
NEXT STORY