ਟਾਂਡਾ ਉੜਮੁੜ-ਪਰਿਵਾਰ ਵਾਲਿਆਂ ਦੇ ਡਾਂਟਣ ਤੋਂ ਬਾਅਦ ਰੌਅਬ ਦਿਖਾਉਂਦਾ ਹੋਇਆ ਇਕ ਬੱਚਾ ਪਹਿਲਾਂ ਤਾਂ ਦੁਪਹਿਰ ਨੂੰ ਘਰੋਂ ਸਾਈਕਲ ਲੈ ਕੇ ਚਲਾ ਗਿਆ ਪਰ ਜਿਵੇਂ ਹੀ ਹਨੇਰਾ ਹੋਣਾ ਸ਼ੁਰੂ ਹੋਇਆ ਤਾਂ ਉਸ ਨੂੰ ਨਾਨੀ ਯਾਦ ਆ ਗਈ। ਉਸ ਨੂੰ ਕੁਝ ਨਹੀਂ ਸੁਝ ਰਿਹਾ ਸੀ ਕਿ ਉਹ ਕੀ ਕਰੇ। ਇੰਨੇ 'ਚ ਕੁਝ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਉਸ ਨੇ ਆਪਣੇ ਅਗਵਾ ਹੋਣ ਦੀ ਝੂਠੀ ਹੀ ਕਹਾਣੀ ਸੁਣਾ ਦਿੱਤੀ।
ਜਾਣਕਾਰੀ ਮੁਤਾਬਕ ਕਿਸ਼ਨਗੜ੍ਹ ਸਕੂਲ 'ਚ ਅੱਠਵੀਂ ਜਮਾਤ 'ਚ ਪੜ੍ਹਨ ਵਾਲੇ 12 ਸਾਲਾਂ ਦੇ ਜਤਿੰਦਰ ਨੂੰ ਉਸ ਦੀ ਮਾਂ ਨੇ ਐਤਵਾਰ ਨੂੰ ਕਿਸੇ ਕਾਰਨ ਡਾਂਟ ਦਿੱਤਾ। ਇਸ ਤੋਂ ਬਾਅਦ ਉਸ ਦੇ ਦੁਪਹਿਰ ਦੇ ਕਰੀਬ ਇਕ ਵਜੇ ਸਾਈਕਲ ਚੁੱਕਿਆ ਅਤੇ ਘਰੋਂ ਚਲਾ ਗਿਆ। 25 ਕਿਲੋਮੀਟਰ ਦਾ ਸਫਰ ਤੈਅ ਕਰਕੇ ਸ਼ਾਮ ਦੇ ਕਰੀਬ 6 ਵਜੇ ਜਤਿੰਦਰ ਟਾਂਡਾ ਚੌਂਕ ਪਹੁੰਚ ਗਿਆ। ਹਨੇਰਾ ਹੁੰਦੇ ਦੇਖ ਉਹ ਡਰਨ ਲੱਗਿਆ। ਸੁੰਨਸਾਨ ਜਗ੍ਹਾ ਅਤੇ ਘੋਰ ਹਨੇਰਾ ਦੇਖ ਕੇ ਉਸ ਨੂੰ ਨਾਨੀ ਚੇਤੇ ਆ ਗਈ ਅਤੇ ਉਹ ਕਾਫੀ ਸਹਿਮ ਗਿਆ।
ਉਸ ਦੀ ਅੱਗੇ ਵਧਣ ਦੀ ਹਿੰਮਤ ਨਹੀਂ ਹੋਈ। ਜਦੋਂ ਉਹ ਘਰ ਵੱਲ ਵਾਪਸ ਆ ਰਿਹਾ ਸੀ ਤਾਂ ਰਸਤੇ 'ਚ ਉਸ ਨੂੰ ਰਾਜਧਨ ਪਿੰਡ ਦੇ ਲੋਕਾਂ ਨੇ ਦੇਖ ਲਿਆ। ਜਤਿੰਦਰ ਨੇ ਉਨ੍ਹਾਂ ਨੂੰ ਝੂਠ ਹੀ ਕਹਿ ਦਿੱਤਾ ਕਿ ਦੋ ਮੋਟਰਸਾਈਕਲ ਸਵਾਰ ਉਸ ਨੂੰ ਅਗਵਾ ਕਰਕੇ ਲਿਆਏ ਹਨ ਅਤੇ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ 'ਚੋਂ ਛੁੱਟ ਕੇ ਬਚ ਨਿਕਲਿਆ ਹੈ। ਇਸ ਤੋਂ ਬਾਅਦ ਰਾਜਧਨ ਦੇ ਲੋਕਾਂ ਨੇ ਟਾਂਡਾ ਦੀ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਦੀ ਸੂਚਨਾ 'ਤੇ ਰਾਤ ਦੇ ਕਰੀਬ 9 ਵਜੇ ਜਤਿੰਦਰ ਦੀ ਮਾਂ ਰਾਜਰਾਣੀ ਰਾਜਧਨ ਪਹੁੰਚੀ। ਬੱਚੇ ਨੇ ਫਿਰ ਝੂਠੀ ਕਹਾਣੀ ਦੁਹਰਾਈ। ਫਿਰ ਜਦੋਂ ਕਿਸ਼ਨਗੜ੍ਹ ਦੀ ਪੁਲਸ ਨੇ ਜਤਿੰਦਰ ਨੂੰ ਪੁੱਛਿਆ ਤਾਂ ਇੱਥੇ ਜਤਿੰਦਰ ਨੇ ਸਾਰੀ ਕਹਾਣੀ ਹੀ ਬਦਲ ਦਿੱਤੀ। ਅਸਲ 'ਚ ਉਹ ਤਾਂ ਆਪਣੇ ਪਰਿਵਾਰ ਦੀ ਡਾਂਟ ਤੋਂ ਨਾਰਾਜ਼ ਹੋ ਕੇ ਚਲਾ ਗਿਆ ਸੀ ਅਤੇ ਦੋ ਜ਼ਿਲਿਆਂ ਦੀ ਪੁਲਸ ਨੂੰ ਵੀ ਭਾਜੜਾਂ ਪਾਈ ਰੱਖੀਆਂ।
ਅੰਮ੍ਰਿਤਸਰ ਪੁਲਸ ਤੋਂ ਰੱਬ ਹੀ ਬਚਾਏ! (ਵੀਡੀਓ)
NEXT STORY