ਜਲੰਧਰ- 1984 ਸਿੱਖ ਦੰਗਿਆਂ ਦੇ 30 ਸਾਲ ਬੀਤਣ ਦੇ ਬਾਵਜੂਦ ਵੀ ਦੋਸ਼ੀਆਂ 'ਤੇ ਕਾਰਵਾਈ ਨਾ ਹੋਣ ਦੇ ਵਿਰੋਧ 'ਚ ਇਕ ਵਾਰ ਫਿਰ ਸਿੱਖ ਸੰਗਠਨ ਨੇ ਸੜਕਾਂ 'ਤੇ ਉਤਰਣ ਦੀ ਤਿਆਰੀ ਕਰ ਲਈ ਹੈ। ਇਸ ਲਈ 1 ਨਵੰਬਰ ਨੂੰ ਪੰਜਾਬ ਬੰਦ ਦੀ ਕਾਲ ਕੀਤੀ ਗਈ ਹੈ। ਸਿੱਖਾਂ ਸਮੇਤ ਹਿੰਦੂ, ਈਸਾਈ ਅਤੇ ਮੁਸਲਸ ਸੰਗਠਨ ਦੇ ਲੋਕਾਂ ਨਾਲ ਵੀ ਪੰਜਾਬ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਜਿਸ ਦੀ ਜਾਣਕਾਰੀ ਸੋਮਵਾਰ ਨੂੰ ਜਲੰਧਰ 'ਚ ਵੱਖ-ਵੱਖ ਜੱਥੇਬੰਦੀਆਂ ਨੇ ਇਕ ਸਾਂਝੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਜ਼ਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ 1 ਨਵੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ।
ਸੁੰਨਸਾਨ ਜਗ੍ਹਾ 'ਤੇ ਘੋਰ ਹਨੇਰਾ ਦੇਖ ਡਰ ਨਾਲ ਥਰ-ਥਰ ਕੰਬਣ ਲੱਗਾ ਬੱਚਾ
NEXT STORY