ਚੰਡੀਗੜ੍ਹ— ਚੰਗੀਗੜ੍ਹ ਦਾ ਪੀ. ਜੀ. ਆਈ. ਹਸਪਤਾਲ ਆਪਣੀਆਂ ਵਧੀਆ ਸਿਹਤ ਸਹੂਲਤਾਂ ਦੇ ਲਈ ਪੂਰੇ ਦੇਸ਼ ਵਿਚ ਪ੍ਰਸਿੱਧ ਹੈ। ਹੁਣ ਪੀ. ਜੀ. ਆਈ. ਦੇ ਡਾਕਟਰ ਨੇ ਰਮਨਦੀਪ ਸਿੰਘ ਨੇ ਇਕ ਅਜਿਹੀ ਸੂਈ ਬਣਾਈ ਹੈ, ਜਿਸ ਦੀ ਮਦਦ ਨਾਲ ਆਸਾਨੀ ਨਾਲ ਅੱਖਾਂ 'ਚੋਂ ਕੱਚ ਦੇ ਟੁੱਕੜੇ ਕੱਢੇ ਜਾ ਸਕਦੇ ਹਨ। ਬੰਬ ਧਮਾਕਿਆਂ ਜਾਂ ਹਾਦਸਿਆਂ ਤੋਂ ਬਾਅਦ ਅੱਖਾਂ ਵਿਚ ਗਏ ਕੱਚ ਦੇ ਟੁੱਕੜਿਆਂ ਨੂੰ ਕੱਢਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਇਸ ਲਈ ਜੇਕਰ ਆਪ੍ਰੇਸ਼ਨ ਵੀ ਕੀਤਾ ਜਾਵੇ ਤਾਂ ਵੀ ਕਈ ਵਾਰ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ ਜਾਂ ਉਨ੍ਹਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਪਰ ਡਾ. ਰਮਨਦੀਪ ਵੱਲੋਂ ਤਿਆਰ ਕੀਤੀ ਇਹ ਸੂਈ ਵੈਕਿਊਮ ਦੇ ਸਹਾਰੇ ਨਾਲ ਅੱਖਾਂ 'ਚੋਂ ਕੱਚ ਦੇ ਟੁੱਕੜੇ ਕੱਢ ਲਵੇਗੀ। ਐਤਵਾਰ ਨੂੰ ਪੀ. ਜੀ. ਆਈ. ਦੇ ਰਿਸਰਚ ਡੇ 'ਤੇ ਡਾ. ਰਮਨਦੀਪ ਦੀ ਇਸ ਖੋਜ ਨੂੰ ਮਾਨਤਾ ਦਿੱਤੀ ਗਈ।
ਇਸ ਸੂਈ ਦੀ ਮਦਦ ਨਾਲ ਕਮਸ਼ੀਰ ਵਿਚ ਬੰਬ ਧਮਾਕਿਆਂ 'ਚ ਗੰਭੀਰ ਰੂਪ ਨਾਲ ਜ਼ਖਮੀ ਲੜਕੀ ਦੀਆਂ ਅੱਖਾਂ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ। ਡਾ. ਰਮਨਦੀਪ ਦਾ ਕਹਿਣਾ ਹੈ ਕਿ ਇਸ ਸੂਈ ਨਾਲ ਪਹਿਲਾਂ ਤਾਂ ਮਰੀਜ਼ ਦੀਆਂ ਅੱਖਾਂ ਵਿਚ ਗਏ ਕੱਚ ਦੇ ਟੁੱਕੜਿਆਂ ਨੂੰ ਟਚ ਕੀਤਾ ਜਾਂਦਾ ਹੈ ਤੇ ਫਿਰ ਐਕਟਿਵ ਏਰਿਪਰੇਸ਼ਨ ਦੀ ਮਦਦ ਨਾਲ ਉੱਪਰ ਵੱਲ ਵੈਕਿਊਮ ਕ੍ਰਿਏਟ ਕੀਤਾ ਜਾਂਦਾ ਹੈ। ਵੈਕਿਊਮ ਕ੍ਰਿਏਟ ਹੁੰਦੇ ਹੀ ਅੱਖ ਵਿਚ ਗਏ ਕੱਚ ਦੇ ਟੁੱਕੜਿਆਂ ਨੂੰ ਕੱਢ ਲਿਆ ਜਾਂਦਾ ਹੈ। ਇਸ ਸੂਈ ਨੂੰ ਤਿਆਰ ਕਰਨ ਵਿਚ ਇਕ ਪੈਸਾ ਨਹੀਂ ਲੱਗਾ ਹੈ। ਇਸ ਨੂੰ ਬਿਨਾਂ ਕਿਸੇ ਲਾਗਤ ਦੇ ਪੁਰਾਣੇ ਸਾਧਨਾਂ ਤੋਂ ਹੀ ਤਿਆਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਅੱਖਾਂ 'ਚੋਂ ਕੱਚ ਦੇ ਟੁੱਕੜੇ ਕੱਢਣ ਲਈ ਕੀਤੇ ਜਾਣ ਵਾਲੇ ਆਪ੍ਰੇਸ਼ਨ ਵਿਚ ਅੱਖਾਂ ਦੀ ਰੌਸ਼ਨੀ ਜਾਣ ਦਾ ਰਿਸਕ ਰਹਿੰਦਾ ਸੀ ਪਰ ਇਸ ਤਕਨੀਕ ਦੀ ਮਦਦ ਨਾਲ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਬਚਾਈ ਜਾ ਸਕਦੀ ਹੈ।
ਅਗਵਾ ਕੋਈ ਬੱਚਾ ਨਾ ਹੋਇਆ, ਐਵੇਂ ਰੌਲਾ ਪੈ ਗਿਆ...
NEXT STORY