ਚੰਡੀਗੜ੍ਹ-ਪੰਜਾਬ ਪੁਲਸ ਦੇ ਸੀਨੀਅਰ ਆਈ. ਜੀ. ਦੀ ਬੇਟੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਹਿਮਾਚਲ ਦੇ ਸਾਬਕਾ ਡੀ. ਜੀ. ਪੀ. ਗੁਰਪ੍ਰੀਤ ਗਿੱਲ ਦੇ ਬੇਟੇ ਦਾ ਨਾਂ ਸਾਹਮਣੇ ਆ ਰਿਹਾ ਹੈ, ਜੋ ਫਰਾਰ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਹ ਘਟਨਾ ਚੰਡੀਗੜ੍ਹ ਸਥਿਤ ਸੈਕਟਰ-33 'ਚ ਗਿੱਲ ਦੇ ਘਰ ਹੀ ਹੋਈ ਹੈ। ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਪ੍ਰੀਤ ਦੇ ਬੇਟੇ ਅਰਜੁਨ ਗਿੱਲ 'ਤੇ ਬਲਾਤਕਾਰ ਦੇ ਦੋਸ਼ ਲਗਾਏ ਹਨ।
ਇੰਨਾ ਹੀ ਨਹੀਂ, ਇਸ ਮਾਮਲੇ 'ਚ ਗੁਰਪ੍ਰੀਤ ਗਿੱਲ ਅਤੇ ਉਸ ਦੀ ਪਤਨੀ ਨਿੱਕਾ ਗਿੱਲ ਵੀ ਸ਼ਾਮਲ ਸੀ। ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਗੁਰਪ੍ਰੀਤ ਗਿੱਲ, ਨਿੱਕਾ ਗਿੱਲ ਅਤੇ ਉਨ੍ਹਾਂ ਦੇ ਬੇਟੇ ਅਰਜੁਨ ਗਿੱਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਘਟਨਾ ਦੇ ਕਰੀਬ 20 ਦਿਨ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਉਹ ਦੋਸ਼ੀ ਦੀ ਭਾਲ ਕਰ ਰਹੀ ਹੈ।
ਕੇਬਲ ਆਪਰੇਟਰਸ ਨੂੰ ਮੋਦੀ ਸਰਕਾਰ ਨੇ 25 ਲੱਖ ਤੱਕ ਦਾ ਨੋਟਿਸ ਜਾਰੀ ਕੀਤਾ
NEXT STORY