ਚੰਡੀਗੜ੍ਹ- ਕੇਬਲ ਆਪਰੇਟਰਸ ਨੂੰ ਮੋਦੀ ਸਰਕਾਰ ਨੇ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਨੇ ਇਹ ਨੋਟਿਸ ਸਰਵਿਸ ਟੈਕਸ ਦੀ ਰਿਕਵਰੀ ਲਈ ਜਾਰੀ ਕੀਤੇ ਹਨ, ਜੋ ਆਪਰੇਟਰਸ ਫਾਸਟ-ਵੇਅ ਕੇਬਲ ਕੰਪਨੀ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਮੋਦੀ ਸਰਕਾਰ ਵੱਲੋਂ ਇਹ ਨੋਟਿਸ 29 ਸਤੰਬਰ ਤੋਂ ਬਾਅਦ ਮਿਲਣੇ ਸ਼ੁਰੂ ਹੋ ਗਏ ਸਨ। ਉੱਥੇ ਹੀ ਦੂਜੇ ਪਾਸੇ ਆਪਰੇਟਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੇਬਲ ਲਿੰਕ ਪ੍ਰੋਵਾਈਡ ਕਰਵਾਉਣ ਵਾਲੀ ਕੰਪਨੀ ਮਤਲਬ ਕਿ ਫਾਸਟ-ਵੇਅ ਨੂੰ ਪਹਿਲੇ ਟੈਕਸ ਦੇ ਦਿੱਤਾ ਹੈ। ਆਪਰੇਟਰਸ ਵੱਲੋਂ ਟੈਕਸ ਦੀ ਅਦਾਇਗੀ ਬਾਰੇ ਕਹਿਣ ਤੋਂ ਬਾਅਦ ਫਾਸਟ-ਵੇਅ ਦੇ ਦਸਤਾਵੇਜ ਨੂੰ ਖੰਗਾਲਿਆ ਜਾ ਰਿਹਾ ਹੈ। ਇਹ ਨੋਟਿਸ ਆਪਰੇਟਰਸ ਨੂੰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਦਿੱਤੇ ਗਏ ਹਨ। ਇਸ ਨੋਟਿਸ ’ਚ ਜਿੱਥੇ ਡਿਪਾਰਟਮੈਂਟ ਨੇ ਰਿਕਵਰੀ ਪਾਈ ਹੈ, ਉੱਥੇ ਉਨ੍ਹਾਂ ਨੇ ਆਪਰੇਟਰਸ ਤੋਂ ਪਿਛਲੇ 5 ਸਾਲਾਂ ਦਾ ਰਿਕਾਰਡ ਵੀ ਮੰਗਿਆ ਹੈ।
ਉੱਥੇ ਹੀ ਅੰਮ੍ਰਿਤਸਰ ਸ਼ਹਿਰ ’ਚ 200 ਕੇਬਲ ਆਪਰੇਟਰਸ ਤੋਂ 25 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਆਪਰੇਟਰਸ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇੰਨਾ ਜ਼ਿਆਦਾ ਟੈਕਸ ਜਮ੍ਹਾ ਕਰਵਾਉਣਾ ਪਿਆ ਤਾਂ ਉਨ੍ਹਾਂ ਨੂੰ ਕੇਬਲ ਦੇ ਰੇਟ ਵਧਾਉਣੇ ਪੈ ਸਕਦੇ ਹਨ।
ਪੀਜੀਆਈ ਦੇ ਡਾਕਟਰ ਦਾ ਕਾਰਨਾਮਾ, ਬਣਾਈ ਅੱਖਾਂ 'ਚੋਂ ਕੱਚ ਟੁੱਕੜੇ ਕੱਢਣ ਵਾਲੀ ਸੂਈ
NEXT STORY