ਤਰਨਤਾਰਨ- ਕਿਸਾਨ ਹਿਤੈਸ਼ੀ ਦਾ ਦਾਅਵਾ ਕਰ ਕੇ ਵੋਟ ਬਟੋਰਨ ਵਾਲੀ ਬਾਦਲ ਸਰਕਾਰ ਦੀ ਉਸ ਸਮੇਂ ਪੋਲ ਖੁੱਲ੍ਹ ਗਈ, ਜਦੋਂ ਕਿਸਾਨ ਸੰਘਰਸ਼ ਕਮੇਟੀ ਪੰਨੂ ਗਰੁੱਪ ਸਰਕਲ ਪ੍ਰਧਾਨ ਗੁਰਬਾਜ ਸਿੰਘ ਸਿਧਵਾ ਦੀ ਅਗਵਾਈ ’ਚ ਜ਼ਿਲਾ ਤਰਨਤਾਰਨ ਦੇ ਕਸਬਾ ਖਾਲੜਾ ’ਚ ਕਿਸਾਨੀ ਅਤੇ ਜਵਾਨੀ ਬਚਾਓ ਮੁਹਿੰਮ ਦੇ ਅਧੀਨ, ਸੜਕਾਂ ’ਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਰੋਸ ਮੁਜਾਹਰਾ ਕੀਤਾ ਗਿਆ। ਨਸ਼ੇ ਨਾਲ ਨੌਜਵਾਨਾਂ ਦੀ ਤਬਾਹੀ ਅਤੇ ਬਾਸਮਤੀ ਦੀ ਘੱਟ ਕੀਮਤ ਕਾਰਨ, ਬਰਬਾਦ ਹੋ ਰਹੀ ਕਿਸਾਨੀ ’ਤੇ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਨਾਅਰੇਬਾਜ਼ੀ ਵੀ ਕੀਤੀ ਗਈ।
ਕਿਸਾਨਾਂ ਦੀ ਹਮਦਰਦ ਹੋਣ ਦੇ ਦਾਅਵੇ ਕਰਦੀ ਬਾਦਲ ਸਰਕਾਰ ਤੁਸੀਂ ਆਮ ਹੀ ਦੇਖੀ ਹੋਵੇਗੀ ਪਰ ਕਸਬਾ ਖਾਲੜਾ ’ਚ ਕਿਸਾਨਾਂ ਵੱਲੋਂ ਸੜਕਾਂ ’ਤੇ ਆ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਦੀਆਂ ਇਹ ਤਸਵੀਰਾਂ ਕੁਝ ਹੋਰ ਹੀ ਸੱਚਾਈ ਬਿਆਨ ਕਰਦੀਆਂ ਨਜ਼ਰ ਆ ਰਹੀਆਂ ਹਨ।
ਪੰਜਾਬ ਦੇ ਆਈ. ਜੀ. ਦੀ ਧੀ ਨਾਲ ਬਲਾਤਕਾਰ ਦੀ ਕੋਸ਼ਿਸ਼
NEXT STORY