ਬਠਿੰਡਾ-ਸ਼ਹਿਰ ਦੇ ਮਾਡਲ ਟਾਊਨ ਇਲਾਕੇ 'ਚ ਇਕ ਬੰਦ ਪਏ ਘਰ ਦਾ ਇਕ ਮਹੀਨੇ ਦਾ ਬਿੱਲ ਦੇਖ ਕੇ ਪੂਰੇ ਟੱਬਰ ਨੂੰ ਹੌਲ ਪੈਣ ਲੱਗ ਗਏ। ਬਿਜਲੀ ਵਿਭਾਗ ਨੇ ਬੰਦ ਪਏ ਘਰ ਦਾ ਇਕ ਮਹੀਨੇ ਦਾ ਬਿੱਲ 4 ਲੱਖ ਭੇਜ ਦਿੱਤਾ, ਜਿਸ ਕਾਰਨ ਪੂਰਾ ਪਰਿਵਾਰ ਪਰੇਸ਼ਾਨ ਹੋ ਗਿਆ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਬਿੱਲ ਗਲਤੀ ਨਾਲ ਇੰਨੀ ਵੱਡੀ ਰਕਮ ਬਣਾ ਕੇ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਮਾਡਲ ਟਾਊਨ ਦੇ ਰਹਿਣ ਵਾਲੇ ਪੁਰਸ਼ੋਤਮ ਸਿੰਘ ਦਾ ਮਕਾਨ ਡੇਢ ਸਾਲ ਤੋਂ ਬੰਦ ਪਿਆ ਹੋਇਆ ਹੈ ਅਤੇ ਇਸ ਅੰਦਰ ਬਿਜਲੀ ਦਾ ਕੋਈ ਯੂਨਿਟ ਨਹੀਂ ਚੱਲਦਾ। ਪੁਰਸ਼ੋਤਮ ਦੇ ਪਰਿਵਾਰ ਵਾਲੇ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਬਿਜਲੀ ਮਹਿਕਮੇ ਨੇ ਉਨ੍ਹਾਂ ਦਾ ਇਕ ਮਹੀਨੇ ਦਾ ਬਿੱਲ 4 ਲੱਖ, 30 ਹਜ਼ਾਰ, 631 ਰੁਪਏ ਭੇਜ ਦਿੱਤਾ। ਜਦੋਂ ਪੁਰਸ਼ੋਤਮ ਨੇ ਬਿਜਲੀ ਮਹਿਕਮੇ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਬਿੱਲ ਗਲਤੀ ਨਾਲ ਭੇਜ ਦਿੱਤਾ ਗਿਆ ਹੈ।
ਪੁਰਸ਼ੋਤਮ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਜ਼ਿਲਾ ਖਪਤਕਾਰ ਫੋਰਮ ਕੋਲ ਕਰੇਗਾ, ਤਾਂ ਜੋ ਉਨ੍ਹਾਂ ਦੀ ਹੋ ਰਹੀ ਖੱਜਲ-ਖੁਆਰੀ ਬੰਦ ਹੋਵੇ। ਜ਼ਿਕਰਯੋਗ ਹੈ ਕਿ ਸ਼ਹਿਰ 'ਚ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਕਿ ਕੁਝ ਸੌ ਰੁਪਿਆਂ ਦਾ ਬਿੱਲ ਲੱਖਾਂ 'ਚ ਬਆ ਕੇ ਭੇਜ ਦਿੱਤਾ ਜਾਂਦਾ ਹੈ।
ਬਾਦਲ ਸਰਕਾਰ ਦੀ ਕਿਸਾਨ ਹਿਤੈਸ਼ੀ ਹੋਣ ਦੀ ਖੁੱਲ੍ਹੀ ਪੋਲ, ਕਿਸਾਨ ਉਤਰੇ ਸੜਕਾਂ ’ਤੇ (ਵੀਡੀਓ)
NEXT STORY