ਫ਼ਰੀਦਕੋਟ-ਇੱਥੋਂ ਦੇ ਪਿੰਡ ਬੀਹਲੇਵਾਲਾ ਦੇ ਅਕਾਲੀ ਸਰਪੰਚ ਬਲਦੇਵ ਸਿੰਘ ਟੈਣੀ ਨੂੰ ਕੁਝ ਮੋਟਰਸਾਈਕਲ ਸਵਾਰਾਂ ਨੇ ਸੋਮਵਾਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬਲਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਸੀ ਅਤੇ ਇਥੋਂ ਦੇ ਹਰਿੰਦਰਾ ਨਗਰ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ।
ਸੋਮਵਾਰ ਨੂੰ ਸਵੇਰੇ ਤਕਰੀਬਨ 9 ਵਜੇ ਜਦੋਂ ਬਲਦੇਵ ਸਿੰਘ ਆਪਣੀ ਪਤਨੀ ਸਮੇਤ ਹਰਿੰਦਰਾ ਨਗਰ ਦੇ ਨਾਲ ਹੀ ਲਗਦੇ ਬਾਬਾ ਫ਼ਰੀਦ ਸਕੂਲ ਵਾਲੀ ਸੜਕ 'ਤੇ ਜਾ ਰਿਹਾ ਸੀ ਤਾਂ ਕਥਿਤ ਤੌਰ 'ਤੇ ਪਹਿਲਾਂ ਹੀ ਤਾਕ ਲਗਾਈ ਬੈਠੇ ਕੁਝ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਫਿਰ ਉਨ੍ਹਾਂ ਨੇ ਬਲਦੇਵ ਸਿੰਘ 'ਤੇ ਪਿਸਤੌਲ ਤਾਣ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਬਲਦੇਵ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਮਲਾਵਰ ਇਹ ਕਾਰਾ ਕਰਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਸ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਲਈ ਪੁੱਜ ਗਏ ਪਰ ਅਜੇ ਤਕ ਇਹ ਨਹੀਂ ਪਤਾ ਲਗ ਸਕਿਆ ਕਿ ਸਰਪੰਚ ਦੇ ਕਤਲ ਦਾ ਕਾਰਨ ਕੀ ਹੈ ਅਤੇ ਹਮਲਾਵਰਾਂ ਦੀ ਗਿਣਤੀ ਕਿੰਨੀ ਸੀ ਕਿਉਂਕਿ ਮ੍ਰਿਤਕ ਦੀ ਪਤਨੀ ਜਿਸਦੀ ਹਾਜ਼ਰੀ ਵਿਚ ਇਹ ਦੁਖਾਂਤ ਵਾਪਰਿਆ, ਸਦਮੇ ਵਿਚ ਹੋਣ ਕਾਰਨ ਖਬਰ ਲਿਖੇ ਜਾਣ ਤਕ ਕੁਝ ਕਹਿਣ ਤੋਂ ਅਸਮਰਥ ਸੀ ਅਤੇ ਪੁਲਸ ਕਾਰਵਾਈ ਜਾਰੀ ਸੀ।
ਬਹਿ ਗਿਆ ਪੂਰੇ ਟੱਬਰ ਦਾ ਦਿਲ, ਕਹਿੰਦੇ ਹਾਏ ਇੰਨਾ ਵੱਡਾ ਬਿੱਲ!
NEXT STORY