ਜਲੰਧਰ-ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਨੂੰ ਫਰੀਜਰ 'ਚ ਰੱਖਿਆਂ ਪੂਰੇ 9 ਮਹੀਨੇ ਹੋ ਗਏ ਹਨ ਪਰ ਅਜੇ ਤੱਕ ਇਸ ਦਾ ਫੈਸਲਾ ਨਹੀਂ ਹੋ ਸਕਿਆ ਹੈ ਕਿ ਆਸ਼ੂਤੋਸ਼ ਮਹਾਰਾਜ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਉਹ ਡੂੰਘੀ ਸਮਾਧੀ 'ਚ ਗਏ ਹੋਏ ਹਨ।
ਡੇਰੇ ਦੇ ਮੈਨੇਜਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਹਨ ਕਿ ਆਸ਼ੂਤੋਸ਼ ਮਹਾਰਾਜ ਦੀ ਮੌਤ ਹੋ ਚੁੱਕੀ ਹੈ, ਸਗੋਂ ਉਹ ਇਸੇ ਗੱਲ 'ਤੇ ਕਾਇਮ ਹਨ ਕਿ ਮਹਾਰਾਜ ਡੂੰਘੀ ਸਮਾਧੀ 'ਚ ਗਏ ਹੋਏ ਹਨ। ਇਹ ਮਾਮਲਾ ਹੁਣ ਡੇਰੇ ਦੇ ਸ਼ਰਧਾਲੂਆਂ ਅਤੇ ਪ੍ਰਸ਼ਾਸਨ ਲਈ ਇਕ ਵੱਡੀ ਪਹੇਲੀ ਬਣ ਚੁੱਕਾ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵੀ ਆਸ਼ੂਤੋਸ਼ ਮਹਾਰਾਜ ਦੇ ਮਾਮਲੇ ਸੰਬੰਧੀ ਦੋ ਪਟੀਸ਼ਨਾਂ ਦਾਇਰ ਹਨ। ਇਨ੍ਹਾਂ 'ਚੋਂ ਇਕ ਪਟੀਸ਼ਨ ਆਸ਼ੂਤੋਸ਼ ਮਹਾਰਾਜ ਦੇ ਬੇਟੇ ਦਲੀਪ ਝਾਅ ਅਤੇ ਦੂਜੀ ਉਨ੍ਹਾਂ ਦੇ ਸਾਬਕਾ ਡਰਾਈਵਰ ਪੂਰਵ ਸਿੰਘ ਨੇ ਦਾਇਰ ਕੀਤੀ ਹੋਈ ਹੈ।
ਪਟੀਸ਼ਨ ਮੁਤਾਬਕ ਦਲੀਪ ਝਾਅ ਪੁੱਤਰ ਹੋਣ ਦੇ ਨਾਤੇ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਦੀ ਮੰਗ ਕਰ ਰਿਹਾ ਹੈ, ਜਦੋਂ ਕਿ ਅਦਾਲਤ ਉਸ ਤੋਂ ਆਸ਼ੂਤੋਸ਼ ਮਹਾਰਾਜ ਦਾ ਪੁੱਤਰ ਹੋਣ ਦਾ ਸਬੂਤ ਮੰਗ ਰਹੀ ਹੈ। ਇਸ ਤਰ੍ਹਾਂ ਇਹ ਮਾਮਲਾ ਉਲਝ ਕੇ ਰਹਿ ਗਿਆ ਹੈ ਪਰ ਡੇਰੇ ਦੇ ਮੈਨੇਜਰ ਦਾ ਕਹਿਣਾ ਹੈ ਕਿ ਸਾਨੂੰ ਪੂਰਾ ਯਕੀਨ ਹੈ ਕਿ ਆਸ਼ੂਤੋਸ਼ ਮਹਾਰਾਜ ਆਪਣੀ ਸਮਾਧੀ 'ਚੋਂ ਜ਼ਰੂਰ ਵਾਪਸ ਆਉਣਗੇ।
ਸੜਕਾਂ ਕਾਲੀਆਂ ਦੇ ਵਿਚ ਟੋਏ, ਅਸੀਂ ਕਿੱਥੇ-ਕਿੱਥੇ ਨਹੀਂ ਰੋਏ
NEXT STORY