ਅੰਮ੍ਰਿਤਸਰ-ਅਵਿਨਾਸ਼ ਚੰਦਰ ਦਾ ਅਸਤੀਫਾ ਨਾ ਲੈਣਾ ਬਾਦਲ ਦੀ ਮਜ਼ਬੂਰੀ ਹੈ। ਇਹ ਵਿਚਾਰ ਮੰਗਲਵਾਰ ਨੂੰ ਐਂਟੀ ਟੈਰੇਰਿਜ਼ਮ ਮਿਸ਼ਨ (ਰਜਿ:) ਦੇ ਚੇਅਰਮੈਨ ਜਸਵੰਤ ਸਿੰਘ ਆਜ਼ਾਦ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਨਸ਼ਿਆਂ ਦਾ ਕਾਰੋਬਾਰ ਪੂਰੇ ਜ਼ੋਰਾਂ ’ਤੇ ਹੈ ਅਤੇ ਪੰਜਾਬ ਦੇ ਹਰ ਘਰ ’ਚ ਨਸ਼ਾ ਪਹੁੰਚ ਚੁੱਕਾ ਹੈ। ਪੰਜਾਬ ਸਰਕਾਰ ਪੰਜਾਬ ’ਚ ਨਸ਼ਿਆਂ ਦਾ ਕਾਰੋਬਾਰ ਰੋਕਣ ’ਚ ਨਾਕਾਮ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਖੁਦ ਕਈ ਮੰਤਰੀ ਅਤੇ ਅਫਸਰ ਵੀ ਇਸ ਕਾਰੋਬਾਰ ਵਿਚ ਸ਼ਾਮਲ ਹਨ ਜਿਸ ਕਰਕੇ ਇਨ੍ਹਾਂ ਨਸ਼ਿਆਂ ’ਤੇ ਰੋਕ ਲਗਾਉਣੀ ਬਹੁਤ ਹੀ ਮੁਸ਼ਕਲ ਹੋ ਗਈ। ਅਵਿਨਾਸ਼ ਚੰਦਰ ਤੋਂ ਜੇਕਰ ਬਾਦਲ ਅਸਤੀਫਾ ਮੰਗਦੇ ਹਨ ਤਾਂ ਫਿਰ ਉਨ੍ਹਾਂ ’ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਵੀ ਅਸਤੀਫਾ ਲੈਣ ਲਈ ਦਬਾਅ ਬਣੇਗਾ। ਐਂਟੀ ਟੈਰੇਰਿਜ਼ਮ ਮਿਸ਼ਨ ਦਾ ਵਫਦ ਜਲਦ ਹੀ ਨਸ਼ਿਆਂ ਅਤੇ ਅੱਤਵਾਦ ਨੂੰ ਮਿਲ ਰਹੀ ਹੱਲਾਸ਼ੇਰੀ ਦੇ ਵਿਰੋਧ ’ਚ ਭਾਜਪਾ ਦੇ ਵੱਡੇ ਆਗੂਆਂ ਨੂੰ ਦਿੱਲੀ ਜਾ ਕੇ ਮਿਲੇਗਾ ਤੇ ਐਕਸ਼ਨ ਲੈਣ ਦੀ ਮੰਗ ਕੀਤੀ ਜਾਵੇਗੀ।
'ਆਸ਼ੂਤੋਸ਼ ਮਹਾਰਾਜ ਸਮਾਧੀ 'ਚੋਂ ਜ਼ਰੂਰ ਵਾਪਸ ਆਉਣਗੇ'!
NEXT STORY