ਅੰਮ੍ਰਿਤਸਰ- ਅਮਰੀਕਾ ਦੀ ਲਾਸ ਏਂਜਲਸ ਦੀ ਫੈਡਰਲ ਕੋਰਟ ਨੇ ਭਾਰਤ ਦੇ ਸੁਪਰ ਸਟਾਰ ਅਮਿਤਾਭ ਬੱਚਨ ਦੇ ਖਿਲਾਫ 1984 ਦੇ ਸਿੱਖ ਦੰਗਿਆਂ ’ਚ ਭੜਕਾਊ ਭਾਸ਼ਣ ਦੇਣ ਦੇ ਮਾਮਲੇ ’ਚ ਸੰਮੰਨ ਜਾਰੀ ਕੀਤਾ ਹੈ, ਉੱਥੇ ਹੀ ਇਸ ਸੰਮੰਨ ਤੋਂ ਬਾਅਦ ਸਿੱਖ ਦੰਗਾ ਪੀੜਤਾਂ ਨੇ ਆਪਣੀ ਰਾਏ ਦਿੰਦੇ ਹੋਏ ਕਿਹਾ ਹੈ ਕਿ ਅਮਿਤਾਭ ਬੱਚਨ ਨਾਂ ’ਤੇ ਭਾਰਤ ’ਚ ਵੀ ਮਾਮਲਾ ਦਰਜ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਇਸ ਸਮੇਂ ਵਾਰਨਰ ਬਰਦਰਜ਼ ਦੀ ਹਾਲੀਵੁੱਡ ਫਿਲਮ ‘ਦਿ ਗਰੇਟ ਗੇਟਸਬਾਏ’ ’ਚ ਵੀ ਕੰਮ ਕਰ ਰਹੇ ਹਨ। ਨਾਲ ਹੀ ਆਉਣ ਵਾਲੇ ਸਮੇਂ ’ਚ ਹੁਣ ਦੇਖਣਾ ਹੋਵੇਗਾ ਕਿ ਅਮਿਤਾਭ ਬੱਚਨ ਇਸ ਸੰਮੰਨ ਦਾ ਜਵਾਬ ਕਿਸ ਤਰ੍ਹਾਂ ਦਿੰਦੇ ਹਨ।
ਅਵਿਨਾਸ਼ ਚੰਦਰ ਦਾ ਅਸਤੀਫਾ ਨਾ ਲੈਣਾ ਬਾਦਲ ਦੀ ਮਜ਼ਬੂਰੀ-ਆਜ਼ਾਦ
NEXT STORY