ਪਟਿਆਲਾ-ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਨੇ ਟੈਕਸ ਚੋਰੀ ਨੂੰ ਰੋਕਣ ਲਈ ਤਕਨੀਕ ਦਾ ਸਹਾਰਾ ਲਿਆ ਹੈ। ਪਟਿਆਲਾ 'ਚ ਵਿਭਾਗ ਨੇ ਇਕ ਅਜਿਹਾ ਐਪਸ ਤਿਆਰ ਕੀਤਾ ਹੈ, ਜਿਸ ਨਾਲ ਸੜਕ 'ਤੇ ਚੱਲ ਰਹੇ ਹਰੇਕ ਟਰੱਕ ਦਾ ਡਾਟਾ ਆਪਣੇ-ਆਪ ਇਸ 'ਚ ਆ ਜਾਵੇਗਾ ਅਤੇ ਮੁਲਾਜ਼ਮਾਂ ਨੂੰ ਟਰੱਕਾਂ ਨੂੰ ਰੋਕਣ ਦੀ ਲੋੜ ਨਹੀਂ ਪਵੇਗੀ।
ਪਟਿਆਲਾ ਦੇ ਕਮਿਸ਼ਨਰ ਸ਼ਿਵ ਦਿਲਾਰ ਸਿੰਘ ਢਿੱਲੋਂ ਦੇ ਮੁਤਾਬਕ ਇਸ ਨਾਲ ਜਿੱਥੇ ਵਪਾਰੀਆਂ ਦਾ ਸਮਾਂ ਬਚੇਗਾ, ਉੱਥੇ ਵਿਭਾਗ ਵੀ ਸੁਚੱਜੇ ਢੰਗ ਨਾਲ ਕੰਮ ਕਰ ਸਕੇਗਾ। ਫਿਲਹਾਲ ਇਹ ਐਪਸ ਪਾਇਲਟ ਦੇ ਤੌਰ 'ਤੇ ਸਿਰਫ ਪਟਿਆਲਾ 'ਚ ਹੀ ਚਲਾਇਆ ਜਾ ਰਿਹਾ ਹੈ। ਇਸ ਦੀ ਸਫਲਤਾ ਤੋਂ ਬਾਅਦ ਹੀ ਇਸ ਨੂੰ ਬਾਕੀ ਸ਼ਹਿਰਾਂ 'ਚ ਲਾਗੂ ਕੀਤਾ ਜਾਵੇਗਾ।
ਸਿੱਖ ਦੰਗਾ ਪੀੜਤ ਬੋਲੇ ਅਮਿਤਾਭ ’ਤੇ ਭਾਰਤ ’ਚ ਵੀ ਕੇਸ ਦਰਜ ਹੋਵੇ (ਵੀਡੀਓ)
NEXT STORY