ਅੰਮ੍ਰਿਤਸਰ (ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਸਕੱਤਰ ਨੇ ਅਮਰੀਕਾ ਦੇ ਲਾਸ ਏਂਜਲਸ ਫੈਡਰਲ ਕੋਰਟ ਦੇ ਉਸ ਫੈਸਲੇ ਨੂੰ ਨਿਆਂਪੂਰਨ ਦੱਸਿਆ ਹੈ ਜਿਸ ਵਿਚ ਕੋਰਟ ਨੇ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੂੰ ਸੰਮੰਨ ਭੇਜੇ ਹਨ।
ਸ੍ਰ: ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਅਮਰੀਕਾ ’ਚ ਮਨੁੱਖੀ ਅਧਿਕਾਰ ਕਮੇਟੀ ਦੇ ਮੈਂਬਰ ਸ. ਗੁਰਪਤਵੰਤ ਸਿੰਘ ਪਨੂੰ ਨੇ ਲਾਸ ਏਂਜਲਸ ਫੈਡਰਲ ਕੋਰਟ ਵਿਚ ਕੇਸ ਦਾਇਰ ਕਰਕੇ ਨਵੰਬਰ 1984 ’ਚ ਦਿੱਲੀ ਅਤੇ ਹੋਰ ਸੂਬਿਆਂ ’ਚ ਸਿੱਖਾਂ ਨੂੰ ਚੁਣ-ਚੁਣ ਮਾਰਨ (ਸਿੱਖ ਨਸਲਕੁਸ਼ੀ ਕਰਨ) ਸਮੇਂ ਗਾਂਧੀ ਪਰਿਵਾਰ ਦੇ ਨਜ਼ਦੀਕੀ ਅਮਿਤਾਭ ਬੱਚਨ ਨੇ ਦੰਗਾ ਕਾਰੀਆਂ ਨੂੰ ਭੜਕਾਉਦਿਆਂ ‘ਖੂਨ ਦਾ ਬਦਲਾ ਖੂਨ’ ਨਾਲ ਲੈਣ ਸਬੰਧੀ ਬਿਆਨ ਦਿੱਤਾ ਸੀ। ਅਮਿਤਾਭ ਬੱਚਨ ਵਲੋਂ ਦਿੱਤੇ ਇਸ ਬਿਆਨ ਖਿਲਾਫ ਅਮਰੀਕਾ ਦੀ ਲਾਸ ਏਂਜਲਸ ਫੈਡਰਲ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਹੈ ਜਿਸ ’ਤੇ ਅਦਾਲਤ ਨੇ ਕਾਰਵਾਈ ਕਰਦਿਆਂ 21 ਦਿਨਾਂ ਦੇ ਅੰਦਰ-ਅੰਦਰ ਅਮਿਤਾਭ ਬਚਨ ਨੂੰ ਪੇਸ਼ ਹੋਣ ਲਈ ਸੰਮੰਨ ਭੇਜੇ ਹਨ।
ਸ੍ਰ: ਦਲਮੇਘ ਸਿੰਘ ਸਕੱਤਰ ਨੇ ਅੱਗੇ ਕਿਹਾ ਕਿ ਬੇਸ਼ੱਕ ਸਿੱਖ ਨਸਲਕੁਸ਼ੀ ਵਾਲੀ ਤਰਾਸਦੀ ਨੂੰ ਵਾਪਰਿਆਂ 30 ਵਰ੍ਹੇ ਬੀਤ ਗਏ ਹਨ ਪਰ ਇਸ ਘਟਨਾ ਨਾਲ ਸਿੱਖਾਂ ਨੂੰ ਦਿਤੇ ਜ਼ਖਮ ਅਜੇ ਵੀ ਅੱਲ੍ਹੇ ਹਨ ਕਿਉਂਕਿ ਇਸ ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਕਾਤਲ ਨੂੰ ਉਸ ਵੱਲੋਂ ਕੀਤੇ ਗੁਨਾਹ ਮੁਤਾਬਕ ਸਜ਼ਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਲਾਸ ਏਂਜਲਸ ਫੈਡਰਲ ਕੋਰਟ ਵੱਲੋਂ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਗੁਨਾਹਗਾਰ ਭਾਵਂੇ ਕਿਸੇ ਵੀ ਅਹੁੱਦੇ ’ਤੇ ਹੋਵੇ ਉਸ ਨੂੰ ਕੀਤੇ ਗੁਨਾਹ ਅਨੁਸਾਰ ਸਜ਼ਾ ਮਿਲਣੀ ਜ਼ਰੂਰੀ ਹੈ।
ਟੈਕਸ ਚੋਰੀ ਨੂੰ ਰੋਕੇਗਾ ਐਕਸਾਈਜ਼ ਦਾ ਇਹ ਐਪਸ (ਵੀਡੀਓ)
NEXT STORY