ਰਾਜਪੁਰਾ (ਮਸਤਾਨਾ/ਇਕਬਾਲ/ਹਰਵਿੰਦਰ)-ਰਾਜਪੁਰਾ ਅਤੇ ਪਟਿਆਲਾ ਰੋਡ 'ਤੇ ਸਥਿਤ ਭਾਖੜਾ ਨਰਵਾਨਾ ਬ੍ਰਾਂਚ ਦੀ ਨਹਿਰ ਵਿਚ ਡਿੱਗੀ ਇਕ 45 ਸਾਲਾ ਔਰਤ ਨੂੰ ਜਦੋ ਗੋਤਾਖੋਰਾਂ ਨੇ ਆਪਣੀ ਜਾਨ 'ਤੇ ਖੇਡ ਕੇ ਬਚਾ ਲਿਆ। ਜਾਣਕਾਰੀ ਮੁਤਾਬਕ ਸਥਾਨਕ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਪਿੰਡ ਸ਼ਾਮਦੂ ਵਾਸੀ ਔਰਤ ਸ਼ਮਾਂ ਦੇ ਭਰਾ ਰਾਮਚੰਦ ਨੇ ਦਸਿਆ ਕਿ Àਸਦੀ ਭੈਣ ਦੀ ਦਿਮਾਗੀ ਹਾਲਤ ਕਾਫੀ ਦਿਨਾ ਤੋਂ ਠੀਕ ਨਹੀ ਹੈ ਅਤੇ ਸੋਮਵਾਰ ਦੀ ਦੁਪਹਿਰ ਨੂੰ ਉਹ ਘਰੋਂ ਬਿਨਾ ਕੁਝ ਕਹੇ ਚਲੀ ਗਈ ਸੀ।
ਉਸ ਨੇ ਦੱਸਿਆ ਕਿ ਪਤਾ ਨਹੀ ਉਹ ਕਿਸ ਤਰਾਂ ਨਹਿਰ ਦੇ ਕੰਢੇ ਪੁੱਜ ਗਈ ਅਤੇ ਨਹਿਰ 'ਚ ਡਿਗ ਪਈ। ਕੋਲ ਖੜ੍ਹੇ ਕੁਝ ਗੋਤਾਖੋਰਾਂ ਨੇ ਉਸਨੂੰ ਨਹਿਰ ਵਿਚ ਡਿਗਦਿਆਂ ਦੇਖ ਲਿਆ ਅਤੇ ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ Àਸਨੂੰ ਬਚਾਉਣ ਲਈ ਛਲਾਂਗ ਲਗਾ ਦਿੱਤੀ ਅਤੇ ਕਿਸੇ ਤਰ੍ਹਾਂ ਉਸਨੂੰ ਨਹਿਰ 'ਚੋਂ ਕੱਢ ਕੇ ਬਾਹਰ ਲੈ ਆਂਦਾ।ਔਰਤ ਨੂੰ ਬੇਹੋਸ਼ੀ ਦੀ ਹਾਲਤ 'ਚ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿਤਾ ਗਿਆ ਹੈ, ਜਿੱਥੇ ਡਿਊਟੀ 'ਤੇ ਖੜ੍ਹੇ ਡਾਕਟਰ ਅਸ਼ਵਨੀ ਕੁਮਾਰ ਨੇ Àਕਤ ਔਰਤ ਨੂੰ ਸਮੇਂ ਸਿਰ ਲੋੜੀਂਦੀ ਡਾਕਟਰੀ ਸਹਾਇਤਾ ਦਿਤੀ, ਜਿਸ ਕਾਰਨ ਉਸਨੂੰ ਹੋਸ਼ ਆ ਗਿਆ ਅਤੇ Àਸਦੇ ਪਰਿਵਾਰਕ ਮੈਂਬਰਹਸਪਤਾਲ ਆ ਗਏ। ਇਸ ਤੋਂ ਬਾਅਦ ਔਰਤ ਨੂੰ ਛੁੱਟੀ ਦੇ ਦਿੱਤੀ ਗਈ।
ਪੱਟੀ 'ਚ ਭੂੰਡ ਆਸ਼ਕ ਸਰਗਰਮ, ਸਕੂਲੀ ਵਿਦਿਆਰਥਣਾਂ ਪਰੇਸ਼ਾਨ
NEXT STORY