ਅੰਮ੍ਰਿਤਸਰ- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਖੁਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਨੇ ਮੰਗਲਵਾਰ ਨੂੰ ਇਕ ਆਪ੍ਰੇਸ਼ਨ ਦੌਰਾਨ ਸਰਹੱਦ ਪਾਰ ਪਾਕਿਸਤਾਨ ਤੋਂ ਆਈ 14 ਕਿਲੋ ਹੈਰੋਇਨ ਸਣੇ ਸਮੱਗਲਰ ਸਾਹਿਬ ਸਿੰਘ ਸਾਬਾ ਵਾਸੀ ਗਾਰਡਨ ਕਾਲੋਨੀ ਪੱਟੀ ਨੂੰ ਸਥਾਨਕ ਰਾਮ ਤਲਾਈ ਤੋਂ ਗ੍ਰਿਫਤਾਰ ਕੀਤਾ ਹੈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ 9 ਲੱਖ ਦੀ ਭਾਰਤੀ ਕਰੰਸੀ ਵੀ ਬਰਾਮਦ ਹੋਈ। ਅੰਤਰਰਾਸ਼ਟਰੀ ਬਾਜ਼ਾਰ 'ਚ ਉਕਤ ਹੈਰੋਇਨ ਦੀ ਕੀਮਤ ਕਰੀਬ 70 ਕਰੋੜ ਰੁਪਏ ਦੱਸੀ ਜਾਂਦੀ ਹੈ।
ਕਾਊਂਟਰ ਇੰਟੈਲੀਜੈਂਸ ਨੇ ਗ੍ਰਿਫਤਾਰ ਕੀਤੇ ਗਏ ਸਮੱਗਲਰ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਮਾਣਯੋਗ ਜੱਜ ਰਾਧਿਕਾ ਪੁਰੀ ਦੀ ਅਦਾਲਤ ਤੋਂ ਜਾਂਚ ਲਈ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਕਾਊਂਟਰ ਇੰਟੈਲੀਜੈਂਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦ ਪਾਰ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਇਕ ਵੱਡੀ ਖੇਪ ਨੂੰ ਲੈ ਕੇ ਤਰਨਤਾਰਨ ਪੱਟੀ ਦਾ ਰਹਿਣ ਵਾਲਾ ਸਮੱਗਲਰ ਸਾਹਿਬ ਸਿੰਘ ਸਾਬਾ ਰਾਮ ਤਲਾਈ ਦੇ ਨੇੜੇ ਇਸ ਦੀ ਸਪਲਾਈ ਲਈ ਪਹੁੰਚ ਰਿਹਾ ਹੈ, ਜਿਸ 'ਤੇ ਇਕ ਸਪੈਸ਼ਲ ਟੀਮ ਨੇ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਸਾਹਿਬ ਸਿੰਘ ਨੂੰ ਪਹੁੰਚਦਿਆਂ ਹੀ ਕਾਬੂ ਕੀਤਾ। ਰਿਮਾਂਡ ਦੌਰਾਨ ਉਸ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਵਲੋਂ ਸਪਲਾਈ ਕੀਤੇ ਜਾਣ ਵਾਲੇ ਠਿਕਾਣਿਆਂ ਦੇ ਨਾਲ-ਨਾਲ ਪਾਕਿਸਤਾਨ 'ਚ ਬੈਠੇ ਹੈਰੋਇਨ ਸਮੱਗਲਰਾਂ ਦੀ ਵੀ ਨਿਸ਼ਾਨਦੇਹੀ ਹੋ ਰਹੀ ਹੈ।
ਸਿੱਖ ਜਥੇਬੰਦੀਆਂ ਅਤੇ ਦਿਵਯ ਜਯੋਤੀ ਜਾਗਰਣ ਸੰਸਥਾਨ ਦੇ ਪੈਰੋਕਾਰਾਂ ਦੌਰਾਨ ਜਬਰਦਸਤ ਝੜਪ (ਵੀਡੀਓ)
NEXT STORY