ਇੰਟਰਨੈਸ਼ਨਲ ਡੈਸਕ- ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੇ ਭਾਰਤ ਦੌਰੇ ਦੌਰਾਨ 23 ਨਵੰਬਰ ਨੂੰ ਭਾਰਤ ਅਤੇ ਨੇਪਾਲ ਵਿਚਾਲੇ GSAT-9 (ਸਾਊਥ ਏਸ਼ੀਆ ਸੈਟੇਲਾਈਟ) ਦੀ ਵਰਤੋਂ ਕਰ ਕੇ ਸੈਟੇਲਾਈਟ ਕਮਿਊਨੀਕੇਸ਼ਨ ਨੈੱਟਵਰਕ ਸਥਾਪਤ ਕਰਨ ਦਾ ਸਮਝੌਤਾ ਹੋਇਆ ਹੈ। ISRO ਅਤੇ ਨੇਪਾਲ ਦੇ ਸੂਚਨਾ ਤੇ ਸੰਚਾਰ ਮੰਤਰਾਲੇ ਵਿਚਾਲੇ ਹੋਏ ਇਸ ਸਮਝੌਤੇ ਤਹਿਤ ਭਾਰਤ ਨੇਪਾਲ ਨੂੰ ਮੁਫ਼ਤ 36 MHz ਸੈਟੇਲਾਈਟ ਬੈਂਡਵਿਡਥ ਦੇਵੇਗਾ, ਜਿਸ ਨਾਲ ਪਹਾੜੀ ਤੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਡਿਜੀਟਲ ਅਤੇ ਸੰਚਾਰ ਸਹੂਲਤਾਂ ਹੋਰ ਮਜ਼ਬੂਤ ਹੋਣਗੀਆਂ।
ਇਸ ਯੋਜਨਾ ਤਹਿਤ ਨੇਪਾਲ 'ਚ ਇੱਕ ਕੇਂਦਰੀ ਗਰਾਊਂਡ ਸਟੇਸ਼ਨ ਅਤੇ 300 ਯੂਜ਼ਰ ਟਰਮੀਨਲ ਸਥਾਪਤ ਕੀਤੇ ਜਾਣਗੇ। ਔਖੇ ਪਹਾੜੀ ਇਲਾਕਿਆਂ, ਜਿੱਥੇ ਆਮ ਕੇਬਲਾਂ ਜਾਂ ਟਾਵਰਾਂ ਰਾਹੀਂ ਸੰਪਰਕ ਪਹੁੰਚਾਉਣਾ ਮਹਿੰਗਾ ਅਤੇ ਮੁਸ਼ਕਲ ਹੈ, ਉੱਥੇ ਇਹ ਸੈਟੇਲਾਈਟ ਲਿੰਕ ਸਿਹਤ ਸੇਵਾਵਾਂ, ਸਿੱਖਿਆ ਅਤੇ ਆਫ਼ਤ ਪ੍ਰਬੰਧਨ ਲਈ ਵੱਡੀ ਮਦਦ ਸਾਬਿਤ ਹੋਵੇਗਾ।
ਨੇਪਾਲ ਮਈ 2017 'ਚ ਲਾਂਚ ਕੀਤੇ ਗਏ ਭਾਰਤ ਦੇ ਮੌਜੂਦਾ GSAT-9 ਸੈਟੇਲਾਈਟ ਦੀ ਸਮਰੱਥਾ ਦੀ ਵਰਤੋਂ ਕਰੇਗਾ, ਜਿਸ ਨਾਲ ਉਸ ਨੂੰ ਵੱਖਰਾ ਸੈਟੇਲਾਈਟ ਸਿਸਟਮ ਤਿਆਰ ਕਰਨ ਦੇ ਵੱਡੇ ਖ਼ਰਚ ਤੋਂ ਰਾਹਤ ਮਿਲੇਗੀ। ਇਹ ਸਮਝੌਤਾ ਦੋਵਾਂ ਦੇਸ਼ਾਂ ਦੇ 10-ਨੁਕਾਤੀ 'ਵਿਕਸਿਤ ਭਾਰਤ ਅਤੇ ਸਮੁੰਨਤ ਨੇਪਾਲ' ਸਾਂਝੇ ਵਿਜ਼ਨ ਦਸਤਾਵੇਜ਼ ਦਾ ਵੀ ਹਿੱਸਾ ਹੈ।
ਇੰਡੋਨੇਸ਼ੀਆਈ ਖਾਨ 'ਚ ਪਾਣੀ ਭਰ ਜਾਣ ਕਾਰਨ 16 ਮੌਤਾਂ, 10 ਲਾਪਤਾ; ਬਚਾਅ ਕਾਰਜ ਜਾਰੀ
NEXT STORY