ਜਗਰਾਉਂ (ਜਸਬੀਰ ਸ਼ੇਤਰਾ)-ਇਸਨੂੰ ਜੁੜਵੀਆਂ ਭੈਣਾਂ ਦੀ ਜੁੜਵੀਂ ਕਿਸਮਤ ਹੀ ਕਿਹਾ ਜਾਵੇਗਾ, ਜਿਨ੍ਹਾਂ ਨੂੰ ਮਾਪਿਆਂ ਨੇ ਕਿਸੇ ਮਜ਼ਬੂਰੀ 'ਚ ਠੁਕਰਾ ਕੇ ਲਵਾਰਸ ਛੱਡ ਦਿੱਤਾ ਤੇ ਹੁਣ ਉਨ੍ਹਾਂ ਨੂੰ ਵਿਦੇਸ਼ੀ ਜੋੜੇ ਵੱਲੋਂ ਅਪਨਾਉਣ ਨਾਲ ਦੋਹਾਂ ਦੀ ਕਿਸਮਤ ਪਲਟ ਗਈ। ਕਰੀਬ 9 ਸਾਲਾਂ ਦੀਆਂ ਇਨ੍ਹਾਂ ਜੁੜਵਾਂ ਭੈਣਾਂ ਨੂੰ ਸਪੇਨ ਤੋਂ ਆਏ ਜੋੜੇ ਨੇ ਗੋਦ ਲੈ ਲਿਆ।
ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਸਥਾਪਤ ਮਾਨਤਾ ਪ੍ਰਾਪਤ ਇੰਡੀਅਨ ਪਲੇਸਮੈਂਟ ਏਜੰਸੀ (ਰੀਪਾ) ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਵੱਲੋਂ ਪਿਛਲੇ ਸਮੇਂ ਤੋਂ ਸੰਸਥਾ 'ਚ ਰਹਿ ਰਹੀਆਂ 9 ਸਾਲ ਦੀਆਂ ਜੁੜਵੀਆਂ ਭੈਣਾਂ ਦੀ ਸਪੇਨ ਤੋਂ ਆਏ ਮਾਪਿਆਂ ਨੂੰ ਕਾਨੂੰਨੀ ਕਾਰਵਾਈ ਪੂਰੀ ਹੋਣ ਉਪਰੰਤ ਸਪੁਰਦਗੀ ਦੇਣ ਮੌਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਤੌਰ 'ਤੇ ਪਹੁੰਚੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਜਿੱਥੇ ਬੱਚੇ ਰੋਜ਼ਾਨਾ ਹੀ ਲਵਾਰਸ ਹਾਲਤ 'ਚ ਮਿਲਦੇ ਹਨ, ਉਥੇ ਬਹੁਤ ਸਾਰੇ ਅਜਿਹੇ ਪਰਿਵਾਰ ਹਨ, ਜਿਹੜੇ ਆਪਣੀ ਖੁਦ ਦੀ ਸੰਤਾਨ ਹੋਣ ਦੇ ਬਾਵਜੂਦ ਵੀ ਅਜਿਹੇ ਬੱਚਿਆਂ ਦੀ ਸਾਂਭ ਸੰਭਾਲ ਕਰਨਾ ਪੁੰਨ ਦਾ ਕਾਰਜ ਸਮਝਦੇ ਹਨ। ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਦੀ ਸਾਂਭ ਸੰਭਾਲ ਅਤੇ ਅਡੋਪਸ਼ਨ ਦੇ ਨਾਲ-ਨਾਲ ਪੜ੍ਹਾਈ ਅਤੇ ਲੁਧਿਆਣੇ 'ਚ ਵੀ ਬੱਚਿਆਂ ਸਬੰਧੀ ਚਾਈਲਡ ਹੈਲਪ ਲਾਈਨ ਸਥਾਪਤ ਕਰਕੇ ਉਚ ਪੱਧਰ ਦਾ ਕੰਮ ਕੀਤਾ ਜਾ ਰਿਹਾ ਹੈ।
ਸਰਦ ਰੁੱਤ ਦੀ ਪਹਿਲੀ ਪਈ ਧੁੰਦ ਦਾ ਲੋਕਾਂ ਨੇ ਲਿਆ ਆਨੰਦ
NEXT STORY