ਲੋਹੀਆਂ ਖਾਸ- ਵਾਰਡ ਨੰ. 1 'ਚ ਦੋ ਬੱਚਿਆਂ ਨਾਲ ਰਹਿ ਰਹੀ ਔਰਤ ਵਲੋਂ ਆਪਣਾ ਹੀ ਘਰ ਵੇਚ ਕੇ ਬੱਚਿਆਂ ਸਮੇਤ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਪੁੱਤਰ ਨਰੰਜਨ ਸਿੰਘ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਵਿਦੇਸ਼ ਗਿਆ ਹੋਇਆ ਸੀ ਤੇ ਉਸ ਵਲੋਂ ਭੇਜੇ ਗਏ ਪੈਸਿਆਂ ਨਾਲ ਮੇਰੀ ਪਤਨੀ ਸਰਬਜੀਤ ਕੌਰ ਨੇ ਮਕਾਨ ਖਰੀਦਿਆ ਤੇ ਧੋਖੇ ਨਾਲ ਮੇਰੇ ਨਾਮ ਕਰਵਾਉਣ ਦੀ ਬਜਾਏ ਆਪਣੇ ਨਾਮ ਕਰਵਾ ਲਿਆ। ਪਿਛਲੇ ਦਿਨੀਂ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੇਰੀ ਘਰ ਵਾਲੀ ਨੇ ਮੇਰੇ ਬਿਨਾਂ ਪੁੱਛੇ 13 ਮਰਲੇ ਦੇ ਪਲਾਟ 'ਚ ਬਣੇ ਘਰ ਨੂੰ ਵੇਚ ਕੇ ਲੱਖਾਂ ਰੁਪਿਆਂ ਦੇ ਨਾਲ ਮੇਰੇ 12 ਸਾਲ ਦੇ ਪੁੱਤਰ ਅਣਮੋਲ ਸਿੰਘ ਤੇ 9 ਸਾਲ ਦੀ ਬੇਟੀ ਜਸਪ੍ਰੀਤ ਕੌਰ ਨੂੰ ਲੈ ਕੇ ਫ਼ਰਾਰ ਹੋ ਗਈ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀ ਚੱਲ ਸਕਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਤਹਿਸੀਲ 'ਚ ਰਜਿਸਟਰੀ ਪਲਾਟ ਦੀ ਕਰਵਾਈ ਗਈ ਹੈ, ਜਦਕਿ ਬਣੇ ਮਕਾਨ ਦੀ ਉਸ ਦੀ ਗੈਰ ਹਾਜ਼ਰੀ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਮਕਾਨ ਢਾਹੁਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਗਲਤ ਹੋਈ ਰਜਿਸਟਰੀ ਦੀ ਜਾਣਕਾਰੀ ਨਾਇਬ ਤਹਿਸੀਲਦਾਰ ਨੂੰ ਦਿੱਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਲੋਹੀਆਂ ਨੇ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਨਰੰਜਨ ਸਿੰਘ ਵਲੋਂ ਗਲਤ ਰਜਿਸਟਰੀ ਕਰਵਾਉਣ ਸਬੰਧੀ ਸ਼ਿਕਾਇਤ 27 ਅਕਤੂਬਰ ਨੂੰ ਆਈ ਹੈ। ਮੌਕਾ ਦੇਖਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਭਾਰਤੀ ਮਾਪਿਆਂ ਨੇ ਠੁਕਰਾਇਆ, ਵਿਦੇਸ਼ੀ ਜੋੜੇ ਨੇ ਅਪਣਾਇਆ
NEXT STORY