ਬਲਵੰਤ ਸਿੰਘ ਰਾਜੋਆਣਾ ਨੇ ਕੀਤਾ 1 ਨਵੰਬਰ ਦੇ ਬੰਦ ਦੇ ਸੱਦੇ ਦਾ ਵਿਰੋਧ
ਪਟਿਆਲਾ, (ਬਲਜਿੰਦਰ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਕੇਸ ਵਿਚ ਪਟਿਆਲਾ ਦੀ ਕੇਂਦਰੀ ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ 1 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਅਤੇ 3 ਨਵੰਬਰ ਨੂੰ ਯੂ. ਐੱਨ. ਓ. ਦੇ ਮਾਰਚ ਦਾ ਵਿਰੋਧ ਕੀਤਾ ਹੈ। ਰਾਜੋਆਣਾ ਨੇ ਕਿਹਾ ਕਿ ਜਿਹੜੇ ਵੀ ਆਗੂਆਂ ਵਲੋਂ ਬੰਦ ਦੇ ਸੱਦੇ ਦਾ ਐਲਾਨ ਕੀਤਾ ਗਿਆ ਹੈ ਅਤੇ ਯੂ. ਐੈੱਨ. ਓ. ਵੱਲ ਮਾਰਚ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਆਗੂਆਂ ਨੂੰ ਚਾਹੀਦਾ ਕਿ ਯੂ. ਐੱਨ. ਓ. ਜਾਣ ਦੀ ਥਾਂ ਪਹਿਲਾਂ ਆਪਣੀ ਆਤਮਾ ਦੀ ਕਚਹਿਰੀ ਵਿਚ ਜਾਣ ਅਤੇ ਉਥੇ ਜਾ ਕੇ ਆਪਣੀ ਆਤਮਾ ਤੋਂ ਸਵਾਲ ਪੁੱਛਣ ਕਿ ਉਨ੍ਹਾਂ ਨੇ ਕਦੋਂ ਨਵੰਬਰ 1984 ਦੇ ਪੀੜਤਾਂ ਲਈ ਆਵਾਜ਼ ਉਠਾਈ ਹੈ ਅਤੇ ਜੇਕਰ ਨਹੀਂ ਤਾਂ ਫੇਰ ਉਨ੍ਹਾਂ ਲੋਕਾਂ ਨੂੰ ਸਿੱਖਾਂ ਦੇ ਇਸ ਨਿਰੋਲ ਮਸਲੇ 'ਤੇ ਰਾਜਨੀਤੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦੇ ਹਮਾਇਤੀ ਸਿੱਖਾਂ ਨੂੰ ਵਧੀਆ ਸਿੱਖ ਹੋਣ ਦਾ ਖਿਤਾਬ ਦਿੰਦੇ ਹਨ ਤਾਂ ਫੇਰ ਉਨ੍ਹਾਂ ਨੂੰ ਉਸ ਸਮੇਂ 1984 ਦੇ ਦੰਗਾਂ ਪੀੜਤਾਂ ਦਾ ਦਰਦ ਕਿਉਂ ਯਾਦ ਨਹੀਂ ਆਉਂਦਾ। ਰਾਜੋਆਣਾ ਨੇ ਕਿਹਾ ਕਿ ਕਦੇ ਹਿੰਦੂ ਸਿੱਖਾਂ ਨੂੰ ਲੜਾ ਕੇ ਅਤੇ ਕਦੇ ਚੋਣਾਂ ਦਾ ਬਾਈਕਾਟ ਕਰਕੇ ਕਾਂਗਰਸ ਨੂੰ ਰਾਜ ਕਰਨ ਦਾ ਮੌਕਾ ਦੇਣ ਵਾਲਿਆਂ ਨੂੰ ਚਾਹੀਦਾ ਹੈ ਕਿ ਆਪਣੀ ਆਤਮਾ ਦੀ ਕਚਹਿਰੀ ਵਿਚ ਜਾਣ ਅਤੇ ਉਥੇ ਜਾ ਕੇ ਆਪਣੀ ਸਥਿਤੀ ਸਪੱਸ਼ਟ ਕਰਨ।
ਘਰ ਵੇਚ ਕੇ ਦੋ ਬੱਚਿਆਂ ਸਮੇਤ ਔਰਤ ਹੋਈ ਫਰਾਰ
NEXT STORY