ਜਲੰਧਰ- ਕੋਈ ਪਿਆਰ ਲਈ ਆਪਣੀ ਜਾਨ ਦਿੰਦਾ ਹੈ ਅਤੇ ਕੋਈ ਪਿਆਰ ਲਈ ਝੂਠ ਬੋਲ ਜਾਂਦਾ ਹੈ। ਕੋਈ ਜੀਸਮ ਦੀ ਭੁੱਖ 'ਚ ਆਪਣਾ ਘਰ ਤਬਾਹ ਕਰ ਜਾਂਦਾ ਹੈ। ਇਸ ਤਰ੍ਹਾਂ ਦੇ ਮਾਮਲੇ ਸਾਨੂੰ ਰੋਜ਼ਾਨਾ ਸੁਣਨ ਨੂੰ ਮਿਲਦੇ ਹਨ।
ਅਜਿਹਾ ਹੀ ਮਾਮਲਾ ਜਲੰਧਰ 'ਚ ਸੁਣਨ ਨੂੰ ਮਿਲਾ ਹੈ ਜਿਥੇ 37 ਸਾਲਾਂ ਦੀ ਬਿਊਟੀਸ਼ਿਨ ਨੂੰ ਧੋਖਾ ਦੇ ਕੇ ਸਰੀਰਕ ਸੰਬੰਧ ਬਣਾਉਣ ਦੇ ਦੋਸ਼ 'ਚ ਐਡੀਸ਼ਨਲ ਸੇਸ਼ਨ ਜੱਜ ਹਰਵੀਨ ਭਾਰਤਵਾਜ ਦੀ ਅਦਾਲਤ ਨੇ 60 ਸਾਲਾਂ ਦੇ ਸਟੇਟ ਬੈਂਕ ਆਫ ਇੰਡੀਆ ਦੇ ਰਿਟਾਇਰਡ ਅਧਿਕਾਰੀ ਦੇਵ ਰਾਜ ਸੁਮਨ ਨੂੰ 7 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਹ ਖਾਸ ਤੌਰ 'ਤੇ ਹੁਸ਼ੀਆਰਪੁਰ ਦੇ ਪਿੰਡ ਪਜੋਦਿੱਤਾ ਦਾ ਰਹਿਣ ਵਾਲਾ ਹੈ।
ਪੁਲਸ ਰਿਕਾਰਡ ਮੁਤਾਬਕ 24 ਜੁਲਾਈ 2011 ਦੇਵ ਰਾਜ ਦੇ ਵਿਰੁੱਧ ਧੋਖੇ ਅਤੇ ਜ਼ਬਰਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ। ਸੋਫੀ ਪਿੰਡ ਦੀ ਰਹਿਣ ਵਾਲੀ ਪੀੜਤਾ ਦਾ ਕਹਿਣਾ ਸੀ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਉਸ ਦੀ ਮੁਲਾਕਾਤ ਦੇਵ ਰਾਜ ਨਾਲ ਹੋਈ। ਦੇਵ ਰਾਜ ਨੇ ਦੱਸਿਆ ਕਿ ਉਹ ਅਗਸਤ 2008 'ਚ ਗੋਰਾਇਆ ਦੇ ਰੁੜਕਾ ਕਲਾ 'ਚ ਐਸੀ. ਬੀ. ਆਈ. ਬ੍ਰਾਂਚ 'ਚ ਬਤੌਰ ਮੈਨੇਜਰ ਹੈ। ਉਹ ਬੇਸਹਾਰਾ ਸੀ ਅਤੇ ਦੇਵਰਾਜ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਵਾਲਿਆਂ ਤੋਂ ਦੁੱਖੀ ਹੈ। ਇਸ ਲਈ ਦੋਵੇਂ ਇਕ ਦੂਜੇ ਦੀ ਜ਼ਰੂਰਤ ਬਣ ਕੇ ਇਕ ਦੂਜੇ ਦੇ ਨੇੜੇ ਆਈ। 22 ਮਈ 2010 ਨੂੰ ਦੇਵ ਰਾਜ ਉਸ ਚਿੰਤਪੂਰਣੀ ਲੈ ਗਿਆ ਹੈ ਅਤੇ ਉਥੇ ਜਾ ਕੇ ਉਸ ਨਾਲ ਵਿਆਹ ਕਰਵਾਇਆ। ਵਿਆਹ ਤੋਂ ਡੇਢ ਸਾਲ ਬਾਅਦ ਦੇਵ ਰਾਜ ਦੀ ਪਹਿਲੀ ਪਤਨੀ ਪਤਾ ਲੱਗਿਆ ਤਾਂ ਦੇਵ ਰਾਜ ਆਪਣੇ ਦੂਜੇ ਵਿਆਹ ਤੋਂ ਮੁਕਰ ਗਿਆ। ਔਰਤ ਨੇ ਇਸ ਦੀ ਸ਼ਿਕਾਇਤ ਪੁਲਸ 'ਚ ਦਰਜ ਕਰਵਾਈ। ਦੇਵ ਰਾਜ ਨੂੰ ਕੇਸ 'ਚ ਅਦਾਲਤ ਤੋਂ ਰਾਹਤ ਮਿਲ ਗਈ ਪਰ ਪੁਲਸ ਇਸ ਬਾਰੇ ਜਾਂਚ ਪੜਤਾਲ ਕਰਦੀ ਰਹੀ। ਦੇਵ ਰਾਜ ਨੇ ਅਦਾਲਤ 'ਚ ਇਹ ਗਵਾਹੀ ਦਿੱਤੀ ਕਿ ਉਸ ਦਾ ਸਿਰਫ ਇੰਨਾ ਕਿ ਹੀ ਰਿਸ਼ਤਾ ਹੈ ਕਿ ਇਹ ਔਰਤ ਉਸ ਕੋਲੋਂ ਲੈਣ ਆਈ ਸੀ ਪਰ ਦੂਜੇ ਪਾਸੇ ਐਡਵੋਕੇਟ ਨੇ ਸਾਬਤ ਕੀਤਾ ਕਿ ਪਹਿਲਾਂ ਉਸ ਨੇ ਵਿਆਹ ਕੀਤਾ ਫਿਰ ਮੁਕਰ ਗਿਆ। ਇਹ ਦਸਤਾਵੇਜ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਕੋਰਟ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਪਹਿਲਾਂ ਤੋਂ ਹੀ ਵਿਆਹੁਤਾ ਹੈ ਅਤੇ ਉਹ ਫਿਰ ਤੋਂ ਵਿਆਹ ਕਰਦਾ ਹੈ ਤਾਂ ਉਹ ਰੇਪ ਹੀ ਮੰਨਿਆ ਜਾਵੇਗਾ। ਅਦਾਲਤ ਨੇ ਦੇਵਰਾਜ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ।
ਮੁੱਖ ਮੰਤਰੀ ਦਾ ਡ੍ਰੀਮ ਪ੍ਰਾਜੈਕਟ 'ਠੁੱਸ'
NEXT STORY