ਵਿਨੀਪੈੱਗ— ਪੰਜਾਬੀ ਜਿੱਥੇ ਵੀ ਜਾਂਦੇ ਹਨ ਛਾ ਜਾਂਦੇ ਹਨ। ਇਸ ਦੀ ਇਕ ਨਹੀਂ ਕਈ ਉਦਾਹਰਨਾਂ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਦੇਖਣ ਨੂੰ ਮਿਲਦੀਆਂ ਹਨ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਚੰਗੀਗੜ੍ਹ ਦੀ ਮੁਟਿਆਰ ਦੇਵੀ ਸ਼ਰਮਾ ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਦੀ ਕੌਂਸਲਰ ਬਣ ਗਈ ਹੈ। ਦੇਵੀ ਸ਼ਰਮਾ ਨੇ ਲਗਾਤਾਰ ਦੂਜੀ ਵਾਰ ਇਹ ਜਿੱਤ ਦਰਜ ਕੀਤੀ ਹੈ। ਉਹ ਓਲਡ ਕਿਲਡੋਨਨ ਵਾਰਡ ਤੋਂ ਸਿਟੀ ਕੌਂਸਲਰ ਚੁਣੀ ਗਈ ਹੈ।
ਦੇਵੀ ਸ਼ਰਮਾ ਨੇ ਆਪਣੀ ਵਿਰੋਧੀ ਉਮੀਦਵਾਰ ਸੁਜੈਨ ਹਨਿਨਾਇਕ ਨੂੰ 190 ਵੋਟਾਂ ਨਾਲ ਹਰਾਇਆ ਹੈ। ਦੇਵੀ ਨੂੰ ਬੀਤੀਆਂ ਚੋਣਾਂ ਵਿਚ ਸਿਟੀ ਕੌਂਸਲ ਦਾ ਸਪੀਕਰ ਬਣਨ ਦਾ ਮਾਣ ਵੀ ਪ੍ਰਾਪਤ ਹੋਇਆ ਸੀ।
ਦੂਜੇ ਪਾਸੇ ਉਨਟਾਰੀਓ ਸੂਬੇ ਦੇ ਪੰਜਾਬੀ ਆਬਾਦੀ ਵਾਲੇ ਮੁੱਖ ਸ਼ਹਿਰਾਂ ਟੋਰਾਂਟੋ, ਮਿਸੀਗਾਗਾ ਅਤੇ ਬਰੈਂਪਟਨ ਵਿਚ ਹੋਈਆਂ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਦਰਜਨਾਂ ਉਮੀਦਵਾਰਾਂ 'ਚੋਂ ਸਿਰਫ ਇਕ ਹੀ ਪੰਜਾਬੀ ਗੁਰਪ੍ਰੀਤ ਸਿੰਘ ਢਿੱਲੋਂ ਦਾ ਸਿੱਕਾ ਚੱਲਿਆ। ਉਨ੍ਹਾਂ ਤੋਂ ਇਲਾਵਾ ਇਨ੍ਹਾਂ ਤਿੰਨਾਂ ਸ਼ਹਿਰਾਂ 'ਤੋਂ ਹੋਰ ਕੋਈ ਪੰਜਾਬੀ ਉਮੀਦਵਾਰ ਜਿੱਤ ਦਰਜ ਨਹੀਂ ਕਰ ਸਕਿਆ।
ਆਪਣਾ ਪਰਿਵਾਰ ਛੱਡ ਕੇ ਪਛਤਾ ਰਹੇ ਸੀ 'ਆਸ਼ੂਤੋਸ਼ ਮਹਾਰਾਜ'!
NEXT STORY