ਵੈਨਕੂਵਰ-ਹਿੱਟ ਐਂਡ ਰਨ ਦੇ ਮਾਮਲੇ 'ਚ ਗ੍ਰਿਫਤਾਰ 56 ਸਾਲ ਦੀ ਪੰਜਾਬੀ ਔਰਤ ਦੀ ਜ਼ਮਾਨਤ 'ਤੇ ਅਗਲੇ ਮਹੀਨੇ ਸੁਣਵਾਈ ਹੋਵੇਗੀ। ਮਧੂਲਤਾ ਪਰਿਹਾਰ ਨੂੰ ਸੈਕਰਾਮੈਂਟੋ ਕਾਉਂਟੀ ਜੇਲ 'ਚ ਰੱਖਿਆ ਗਿਆ ਹੈ। ਮਧੂਲਤਾ 'ਤੇ ਦੋਸ਼ ਹੈ ਕਿ ਉਸ ਨੇ ਇਕ 65 ਸਾਲ ਦੀ ਔਰਤ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ ਸੀ। ਮਧੂਲਤਾ ਬਾਰੇ ਪੁਲਸ ਵਲੋਂ ਦਿੱਤੀ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਉਹ ਸੈਕਰਾਮੈਂਟੋ ਨੇੜੇ ਰੈਂਚੋ ਕੋਰਤੋਵਾ ਟਾਊਨ 'ਚ ਸਵੇਰੇ 6 ਵਜੇ ਜਦੋਂ ਕੰਮ 'ਤੇ ਜਾ ਰਹੀ ਸੀ, ਉਦੋਂ ਉਸਨੇ ਹੌਰਨ ਰੋਡ ਦੀ ਪੈਦਲ ਚੱਲਣ ਵਾਲਿਆਂ ਲਈ ਬਣੀ ਕਰਾਸ ਵਾਕ ਨੂੰ ਪਾਰ ਕਰ ਰਹੀ ਔਰਤ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਈ।
ਪੁਲਸ ਨੇ ਮਧੂਲਤਾ ਦੀ ਗੱਡੀ ਦੀ ਸ਼ਨਾਖਤ ਕਰਨ ਪਿਛੋਂ ਉਸਨੂੰ ਹਿੱਟ ਐਂਡ ਰਨ ਦੇ ਦੋਸ਼ ਅਧੀਨ ਹਿਰਾਸਤ 'ਚ ਲੈ ਲਿਆ ਸੀ। ਪੁਲਸ ਨੇ ਮ੍ਰਿਤਕ ਔਰਤ ਦੀ ਪਛਾਣ ਰੈਂਚੋ ਕੋਰਤੋਵਾ ਦੀ ਰਹਿਣ ਵਾਲੀ 65 ਸਾਲ ਦੀ ਜੋਆਨੇ ਮਰਫੀ ਦੇ ਰੂਪ 'ਚ ਕੀਤੀ ਹੈ। ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮਧੂਲਤਾ ਦੇ ਪਤੀ ਗੁਰਦਿਆਲ ਸਿੰਘ ਪਰਿਹਾਰ ਦਾ ਕਹਿਣਾ ਹੈ ਕਿ ਉਸਨੂੰ ਯਕੀਨ ਨਹੀਂ ਹੁੰਦਾ ਹੈ ਕਿ ਉਸਦੀ ਪਤਨੀ ਕਿਸੇ ਦੀ ਜਾਨ ਲੈ ਸਕਦੀ ਹੈ। ਮਧੂਲਤਾ ਪਰਿਹਾਰ ਦੀ ਜ਼ਮਾਨਤ ਲਈ 45 ਲੱਖ ਰੁਪਏ ਨਕਦ ਜ਼ਮਾਨਤ ਦੀ ਸ਼ਰਤ ਰੱਖੀ ਗਈ ਹੈ। ਅਗਲੇ ਹਫਤੇ ਉਸ ਨੂੰ ਸੈਕਰਾਮੈਂਟੋ ਦੀ ਅਦਾਲਤ 'ਚ ਸੁਣਵਾਈ ਲਈ ਪੇਸ਼ ਕੀਤਾ ਜਾਵੇਗਾ। ਕੈਨੇਡਾ 'ਚ ਸੜਕ ਹਾਦਸਿਆਂ ਨੂੰ ਰੋਕਣ ਲਈ ਕਾਫੀ ਸਖਤ ਕਾਨੂੰਨ ਹਨ ਤੇ ਦੋਸ਼ੀਆਂ 'ਤੇ ਕਾਫੀ ਸਖਤੀ ਕੀਤੀ ਜਾਂਦੀ ਹੈ।
ਚੰਡੀਗੜ੍ਹ ਦੀ ਮੁਟਿਆਰ ਬਣੀ ਕੈਨੇਡਾ ਦੇ ਸ਼ਹਿਰ ਵਿੱਨੀਪੈੱਗ ਦੀ ਕੌਂਸਲਰ
NEXT STORY