ਕੋਬਾਨੀ— ਸੀਰੀਆ ਦੇ ਕੋਬਾਨੀ ਸ਼ਹਿਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦੇ ਖਿਲਾਫ ਲੜਾਈ ਵਿਚ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰਨ ਵਾਲੀ ਕੁਰਦ ਫੌਜਣ ਰੇਹਾਨਾ ਦੇ ਮਾਰੇ ਜਾਣ ਦੀ ਖਬਰ ਨੂੰ ਕੁਰਦ ਸਮਰਥਕਾਂ ਨੇ ਸਰਾਸਰ ਗਲਤ ਦੱਸਿਆ ਹੈ। ਅੱਤਵਾਦੀਆਂ ਨੇ ਰੇਹਾਨਾ ਦੇ ਕੱਟੇ ਸਿਰ ਵਾਲੀ ਇਕ ਫੋਟੋ ਵੀ ਪੋਸਟ ਕੀਤੀ ਸੀ, ਜਿਸ ਨੂੰ ਵੀ ਕੁਰਦਾਂ ਨੇ ਗਲਤ ਅਤੇ ਐਡਿਟ ਕੀਤੀ ਹੋਈ ਦੱਸਿਆ ਹੈ।
ਆਈ. ਐੱਸ. ਨਾਲ ਲੋਹਾ ਲੈਣ ਵਾਲੇ ਸਥਾਨਕ ਕੁਰਦ ਲੜਾਕਿਆਂ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਹੈ। ਸੀ. ਐੱਨ. ਐੱਨ. ਦੇ ਮੁਤਾਬਕ ਇਕ ਕੁਰਦ ਪੱਤਰਕਾਰ ਅਬਦੁੱਲ ਕਾਦਿਰ ਨੇ ਆਪਣੇ ਮਾਈਕ੍ਰੋਬਲਾਗਿੰਗ ਸਾਈਟ 'ਤੇ ਲਿਖਿਆ ਹੈ ਕਿ ਰੇਹਾਨਾ ਜ਼ਿੰਦਾ ਹੈ। ਰਾਸ਼ਿਦ ਨੇ ਦੱਸਿਆ ਕਿ ਉਸ ਨੇ ਰੇਹਾਨਾ ਨਾਲ ਗੱਲ ਕੀਤੀ ਹੈ ਅਤੇ ਉਹ ਸੁਰੱਖਿਅਤ ਹੈ। ਉਸ ਨੇ ਬ੍ਰਿਟਿਸ਼ ਅਖਬਾਰ ਵਿਚ ਪ੍ਰਕਾਸ਼ਤ ਉਸ ਖਬਰ ਨੂੰ ਗਲਤ ਦੱਸਿਆ ਹੈ, ਜਿਸ ਵਿਚ ਕਿਹਾ ਕਿ ਹੈ ਕਿ ਰੇਹਾਨਾ ਨੇ 100 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਰੇਹਾਨਾ ਨੇ ਇੰਨੇਂ ਅੱਤਵਾਦੀਆਂ ਨੂੰ ਨਹੀਂ ਮਾਰਿਆ ਪਰ ਉਹ ਪੂਰੇ ਜੋਸ਼ ਨਾਲ ਕੋਬਾਨੀ ਦੀ ਲੜਾਈ ਵਿਚ ਲੜ ਰਹੀ ਹੈ।
ਇਕ ਹੋਰ ਕੁਰਦ ਅਖਬਾਰ ਦੇ ਪੱਤਰਕਾਰ ਨੇ ਰੇਹਾਨਾ ਦੇ ਮਾਰੇ ਜਾਣ ਦੀ ਖਬਰ ਨੂੰ ਆਈ. ਐੱਸ. ਦਾ ਦੁਰਪ੍ਰਚਾਰ ਦੱਸਿਆ ਹੈ। ਕੁਰਦ ਲੜਾਕਿਆਂ ਦੇ ਸਮਰਥਕਾਂ ਨੇ ਇਸ ਲਈ ਸੀ. ਐੱਨ. ਐੱਨ. 'ਤੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿਚ ਰੇਹਾਨਾ ਨੂੰ ਜ਼ਿੰਦਾ ਦਿਖਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਪਿਛਲੀ 26 ਅਕਤੂਬਰ ਨੂੰ ਪ੍ਰਸਾਰਤ ਕੀਤੀ ਗਈ ਸੀ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਰੇਹਾਨਾ ਅਜੇ ਜ਼ਿੰਦਾ ਹੈ। ਵੀਡੀਓ ਵਿਚ ਰੇਹਾਨਾ ਦੇ ਹੱਥ ਵਿਚ ਬੰਦੂਕ ਤੇ ਝੰਡਾ ਹੈ ਤੇ ਮਨ ਵਿਚ ਅਥਾਹ ਜੋਸ਼।
ਗੱਡੀ ਨਾਲ ਟੱਕਰ ਮਾਰਨ ਵਾਲੀ ਪੰਜਾਬੀ ਔਰਤ ਗ੍ਰਿਫਤਾਰ
NEXT STORY